ਸਵਿਯਾਤੇਕ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, ਸਬਾਲੇਂਕਾ ਵੀ ਜਿੱਤੀ

Monday, Aug 17, 2026 - 11:52 AM (IST)

ਸਵਿਯਾਤੇਕ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, ਸਬਾਲੇਂਕਾ ਵੀ ਜਿੱਤੀ

ਮੇਸਨ (ਓਹੀਓ)— ਪਿਛਲੇ ਹਫ਼ਤੇ ਟੋਰਾਂਟੋ ਵਿੱਚ ਖਿਤਾਬ ਜਿੱਤਣ ਵਾਲੀ ਇਗਾ ਸਵਿਯਾਤੇਕ ਨੇ ਆਪਣੀ ਪ੍ਰਭਾਵਸ਼ਾਲੀ ਦੌੜ ਜਾਰੀ ਰੱਖਦਿਆਂ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ਵਿੱਚ ਕੋਲੰਬੀਆ ਦੀ ਐਮਿਲਿਆਨਾ ਅਰਾਂਗੋ ਨੂੰ 6-3, 6-0 ਨਾਲ ਹਰਾਇਆ। ਇਹ ਸਵਿਯਾਤੇਕ ਦੀ ਲਗਾਤਾਰ ਸੱਤਵੀਂ ਜਿੱਤ ਸੀ, ਜਿਸਨੇ ਪਿਛਲੇ ਸਾਲ ਸਿਨਸਿਨਾਟੀ ਵਿੱਚ ਖਿਤਾਬ ਜਿੱਤਿਆ ਸੀ। 

ਆਰੀਨਾ ਸਬਾਲੇਂਕਾ ਨੇ ਆਸਟ੍ਰੇਲੀਆਈ ਤਾਲੀਆ ਗਿਬਸਨ ਨੂੰ 6-2, 7-6 (2) ਨਾਲ ਹਰਾਇਆ। 2022 ਤੋਂ ਬਾਅਦ ਸਵੀਯਆਤੇਕ ਦਾ ਸਿਨਸਿਨਾਟੀ ਵਿੱਚ ਰਿਕਾਰਡ 15-3 ਹੋ ਗਿਆ ਹੈ। ਟੋਰਾਂਟੋ ਫਾਈਨਲ ਵਿੱਚ ਸਵਿਯਾਤੇਕ ਤੋਂ ਹਾਰਨ ਵਾਲੀ ਏਲੇਨਾ ਰਾਇਬਾਕੀਨਾ ਨੇ ਅਮਰੀਕੀ ਟੇਲਰ ਟਾਊਨਸੇਂਡ ਨੂੰ 6-3, 6-4 ਨਾਲ ਹਰਾਇਆ। ਪੁਰਸ਼ ਵਰਗ ਵਿੱਚ, ਟੇਲਰ ਫ੍ਰਿਟਜ਼ ਨੇ ਆਪਣੇ ਸਾਥੀ ਅਮਰੀਕੀ ਖਿਡਾਰੀ ਐਲੇਕਸ ਮਿਸ਼ੇਲਸਨ ਨੂੰ 6-3, 6-4 ਨਾਲ ਹਰਾਇਆ ਜਦੋਂ ਕਿ ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਫੇਲਿਕਸ ਔਗਰ-ਅਲਿਆਸੀਮੇ ਨੇ ਸਟੀਫਨੋਸ ਸਿਟਸਿਪਾਸ ਨੂੰ ਸਿੱਧੇ ਸੈੱਟਾਂ ਵਿੱਚ 6-3, 7-5 ਨਾਲ ਹਰਾਇਆ। 


author

Tarsem Singh

Content Editor

Related News