ਸਵਿਯਾਤੇਕ ਨੇ ਡਬਲਯੂ. ਟੀ. ਏ. ਫਾਈਨਲਸ ਦੇ ਪਹਿਲੇ ਦਿਨ ਕੀਜ਼ ਨੂੰ ਹਰਾਇਆ
Monday, Nov 03, 2025 - 02:02 PM (IST)
ਰਿਆਦ- ਇਗਾ ਸਵਿਯਾਤੇਕ ਨੇ ਸ਼ਾਨਦਾਰ ਖੇਡ ਦਾ ਨਜ਼ਾਰਾ ਪੇਸ਼ ਕਰਦੇ ਹੋਏ ਡਬਲਯੂ. ਟੀ. ਏ. ਫਾਈਨਲਸ ਟੈਨਿਸ ਟੂਰਨਾਮੈਂਟ ਦੇ ਪਹਿਲੇ ਦਿਨ ਮੈਡੀਸਨ ਕੀਜ਼ ਨੂੰ ਆਸਾਨੀ ਨਾਲ ਸਿੱਧੇ ਸੈੱਟਾਂ ਵਿਚ ਹਰਾ ਦਿੱਤਾ।
ਵਿੰਬਲਡਨ ਚੈਂਪੀਅਨ ਸਵਿਯਾਤੇਕ ਨੂੰ ਵਿਸ਼ਵ ਦੀਆਂ ਟਾਪ-8 ਖਿਡਾਰਨਾਂ ਵਿਚਾਲੇ ਖੇਡੇ ਜਾ ਰਹੇ ਸੈਸ਼ਨ ਦੇ ਇਸ ਆਖਰੀ ਟੂਰਨਾਮੈਂਟ ਵਿਚ ਆਸਟ੍ਰੇਲੀਆਈ ਓਪਨ ਜੇਤੂ ਕੀਜ਼ ਨੂੰ 6-1, 6-2 ਨਾਲ ਹਰਾਉਣ ਵਿਚ ਇਕ ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਕੀਜ਼ ਇਸ ਟੂਰਨਾਮੈਂਟ ਵਿਚ ਸੇਰੇਨਾ ਵਿਲੀਅਮਸ ਗਰੁੱਪ ਵਿਚ ਹੈ ਤੇ ਉਸ ਨੂੰ ਅੱਗੇ ਵਧਣ ਲਈ ਅਮਾਂਡਾ ਅਨਿਸਿਮੋਵਾ ਤੇ ਏਲੇਨਾ ਰਯਬਾਕਿਨਾ ਨੂੰ ਹਰ ਹਾਲ ਵਿਚ ਹਰਾਉਣਾ ਪਵੇਗਾ। ਰਯਬਾਕਿਨਾ ਨੇ ਗਰੁੱਪ ਦੇ ਇਕ ਹੋਰ ਮੈਚ ਵਿਚ ਅਨਿਸਿਮੋਵਾ ਨੂੰ 6-3, 6-1 ਨਾਲ ਹਰਾਇਆ।
