ਸਵਿਤੋਲੀਨਾ ਨੇ ਗਾਫ ਨੂੰ ਹਰਾ ਕੇ ਇਟਾਲੀਅਨ ਓਪਨ ਦਾ ਖਿਤਾਬ ਜਿੱਤਿਆ

Monday, May 18, 2026 - 11:09 AM (IST)

ਸਵਿਤੋਲੀਨਾ ਨੇ ਗਾਫ ਨੂੰ ਹਰਾ ਕੇ ਇਟਾਲੀਅਨ ਓਪਨ ਦਾ ਖਿਤਾਬ ਜਿੱਤਿਆ

ਰੋਮ- ਏਲੀਨਾ ਸਵਿਤੋਲੀਨਾ ਨੇ ਤਿੰਨ ਸੈੱਟ ਤੱਕ ਚੱਲੇ ਸਖਤ ਮੁਕਾਬਲੇ ’ਚ ਕੋਕੋ ਗਾਫ ਨੂੰ ਹਰਾ ਕੇ ਤੀਜੀ ਵਾਰ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਸਵਿਤੋਲੀਨਾ ਨੇ ਲੱਗਭਗ ਤਿੰਨ ਘੰਟੇ ਤੱਕ ਚੱਲੇ ਮੈਚ ’ਚ ਗਾਫ ਨੂੰ 6-4, 6-7 (3), 6-2 ਨਾਲ ਹਰਾਇਆ। ਇਹ 2018 ’ਚ ਇਟਾਲੀਅਨ ਓਪਨ ਜਿੱਤਣ ਤੋਂ ਬਾਅਦ ਉਸ ਦਾ ਪਹਿਲਾ ਡਬਲਯੂ. ਟੀ. ਏ. 1000 ਖਿਤਾਬ ਹੈ। ਯੂਕ੍ਰੇਨ ਦੀ ਇਸ ਖਿਡਾਰਨ ਨੇ 2017 ’ਚ ਵੀ ਇੱਥੇ ਖਿਤਾਬ ਜਿੱਤਿਆ ਸੀ।

ਪੁਰਸ਼ ਵਰਗ ਦੇ ਫਾਈਨਲ ’ਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਯਾਨਿਕ ਸਿਨਰ ਦਾ ਸਾਹਮਣਾ ਕੈਸਪਰ ਰੂਡ ਨਾਲ ਹੋਵੇਗਾ। ਇਟਲੀ ਦੇ ਖਿਡਾਰੀ ਸਿਨਰ ਨੇ ਸੈਮੀਫਾਈਨਲ ’ਚ ਡੈਨੀਅਲ ਮੇਦਵੇਦੇਵ ਨੂੰ 6-2, 5-7, 6-4 ਨਾਲ ਹਰਾਇਆ। ਉਹ ਨੋਵਾਕ ਜੋਕੋਵਿਚ ਤੋਂ ਬਾਅਦ 9 ਮਾਸਟਰਜ਼ 1000 ਖਿਤਾਬ ਜਿੱਤਣ ਵਾਲੇ ਦੂਜੇ ਪੁਰਸ਼ ਖਿਡਾਰੀ ਬਣਨ ਤੋਂ ਸਿਰਫ ਇਕ ਜਿੱਤ ਦੂਰ ਹੈ। ਜੋਕੋਵਿਚ ਨੇ ਹਰੇਕ ਮਾਸਟਰਜ਼ ਟੂਰਨਾਮੈਂਟ ਘੱਟੋ-ਘੱਟ ਦੋ ਵਾਰ ਜਿੱਤਿਆ ਹੈ। ਇਸ ਤੋਂ ਪਹਿਲਾਂ ਰੂਡ ਨੇ ਸ਼ੁੱਕਰਵਾਰ ਨੂੰ ਲੁਸੀਆਨੋ ਡਾਰਡੇਰੀ ਨੂੰ 6-1, 6-1 ਨਾਲ ਹਰਾਇਆ ਸੀ।


author

Tarsem Singh

Content Editor

Related News