ਗਾਵਸਕਰ ਨੇ ਸਾਬਕਾ ਖਿਡਾਰੀਆਂ ਦੀ ਮਦਦ ਲਈ ਕ੍ਰਿਕਟਰਸ ਫ਼ਾਊਂਡੇਸ਼ਨ ਦੀ ਕੀਤੀ ਸ਼ਲਾਘਾ

Tuesday, Nov 17, 2020 - 05:57 PM (IST)

ਗਾਵਸਕਰ ਨੇ ਸਾਬਕਾ ਖਿਡਾਰੀਆਂ ਦੀ ਮਦਦ ਲਈ ਕ੍ਰਿਕਟਰਸ ਫ਼ਾਊਂਡੇਸ਼ਨ ਦੀ ਕੀਤੀ ਸ਼ਲਾਘਾ

ਮੁੰਬਈ— ਭਾਰਤ ਦੇ ਸਾਬਕਾ ਧਾਕੜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਮਹਿਲਾ ਕ੍ਰਿਕਟਰਾਂ ਦੀ ਮਦਦ ਕਰਨ ਦੇ ਲਈ ਸ਼ਹਿਰ ਦੀ ਕ੍ਰਿਕਟਰਸ ਫ਼ਾਊਂਡੇਸ਼ਨ ਦੀ ਸ਼ਲਾਘਾ ਕੀਤੀ। ਕ੍ਰਿਕਟਰਸ ਫ਼ਾਊਂਡੇਸ਼ਨ ਨੇ 10 ਨਵੰਬਰ ਨੂੰ ਸੁਰੇਖਾ ਭੰਡਾਰੇ, ਸੰਧਿਆ ਰੇਲੇਕਰ ਤੇ ਅਪਰਣਾ ਕਾਂਬਲੀ ਨੂੰ ਸਨਮਾਨਤ ਕਰਨ ਦਾ ਫ਼ੈਸਲਾ ਕੀਤਾ। ਸੁਰੇਖਾ ਨੇ 127 ਜਦਕਿ ਸੰਧਿਆ ਨੇ 139 ਅਤੇ ਅਪਰਣਾ ਕਾਂਬਲੀ ਨੇ 79 ਪਹਿਲੇ ਦਰਜੇ ਦੇ ਮੈਚ ਖੇਡੇ ਹਨ। ਇਨ੍ਹਾਂ ਤਿੰਨਾਂ ਨੂੰ 50,000 ਤੋਂ 75,000 ਹਜ਼ਾਰ ਰੁਪਏ ਦੇ ਵਿਚਾਲੇ ਦੀ ਸਹਿਯੋਗ ਰਾਸ਼ੀ ਵੀ ਦਿੱਤੀ ਗਈ।

ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ ਟੀਮ ਦਾ ਅਧਿਕਾਰਤ ਕਿੱਟ ਸਪਾਂਸਰ ਬਣਿਆ ਐੱਮ. ਪੀ. ਐੱਲ. ਸਪੋਰਟਸ

ਕ੍ਰਿਕਟਰਸ ਫ਼ਾਊਂਡੇਸ਼ਨ ਵੱਲੋਂ ਜਾਰੀ ਬਿਆਨ 'ਚ ਗਾਵਸਕਰ ਨੇ ਕਿਹਾ, ''ਇਹ ਤਿੰਨੇ ਉਨ੍ਹਾਂ ਕ੍ਰਿਕਟਰਾਂ 'ਚ ਸ਼ਾਮਲ ਹਨ ਜਿਨ੍ਹਾਂ ਨੇ ਅੱਜ ਦੀ ਸ਼ਾਨਦਾਰ ਮਹਿਲਾ ਕ੍ਰਿਕਟਰਾਂ ਲਈ ਰਸਤਾ ਤਿਆਰ ਕੀਤਾ ਹੈ ਅਤੇ ਫ਼ਾਊਂਡੇਸ਼ਨ ਤੋਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਮਾਨਤਾ ਮਿਲਦਾ ਦੇਖਣਾ ਮੇਰੇ ਲਈ ਖ਼ੁਸ਼ੀ ਦੀ ਗੱਲ ਹੈ।'' ਇਨ੍ਹਾਂ ਤਿੰਨੇ ਕ੍ਰਿਕਟਰਾਂ ਨੇ ਵੀ ਇਸ ਮਦਦ ਲਈ ਧੰਨਵਾਦ ਕੀਤਾ।


author

Tarsem Singh

Content Editor

Related News