ਸੁਦੀਰਮਨ ਕੱਪ : ਇੰਡੋਨੇਸ਼ੀਆ ਹੱਥੋਂ ਹਾਰ ਕੇ ਬਾਹਰ ਹੋਇਆ ਭਾਰਤ
Wednesday, Apr 30, 2025 - 10:33 AM (IST)

ਸ਼ਿਯਾਮੇਨ– ਲੰਬੇ ਸਮੇਂ ਤੋਂ ਖਰਾਬ ਲੈਅ ਵਿਚ ਚੱਲ ਰਹੇ ਐੱਚ.ਐੱਸ. ਪ੍ਰਣਯ ਤੇ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਇਕ ਵਾਰ ਫਿਰ ਨਿਰਾਸ਼ ਕੀਤਾ, ਜਿਸ ਨਾਲ ਭਾਰਤ ਮੰਗਲਵਾਰ ਨੂੰ ਗਰੁੱਪ-ਡੀ ਦੇ ਮੈਚ ਵਿਚ ਇੰਡੋਨੇਸ਼ੀਆ ਹੱਥੋਂ 1-3 ਨਾਲ ਪਿਛੜਨ ਦੇ ਨਾਲ ਹੀ ਬੀ. ਡਬਲਯੂ. ਐੱਫ. (ਵਿਸ਼ਵ ਬੈਡਮਿੰਟਨ ਸੰਘ) ਸੁਦੀਰਮਨ ਕੱਪ ਫਾਈਨਲ ਵਿਚੋਂ ਬਾਹਰ ਹੋ ਗਿਆ। ਭਾਰਤ ਨੂੰ ਇਸ ਤੋਂ ਪਹਿਲਾਂ ਐਤਵਾਰ ਨੂੰ ਆਪਣੇ ਸ਼ੁਰੂਆਤੀ ਮੈਚ ਵਿਚ ਡੈੱਨਮਾਰਕ ਹੱਥੋਂ 1-4 ਨਾਲ ਹਾਰ ਜਾਣ ਤੋਂ ਬਾਅਦ ਨਾਕਆਊਟ ਗੇੜ ਦੀ ਦੌੜ ਵਿਚ ਬਣੇ ਰਹਿਣ ਲਈ ਇਸ ਮੁਕਾਬਲੇ ਵਿਚ ਜਿੱਤ ਦੀ ਲੋੜ ਸੀ। ਇਸ ਹਾਰ ਨੇ ਇੰਗਲੈਂਡ ਵਿਰੁੱਧ ਭਾਰਤ ਦੇ ਆਖਰੀ ਗਰੁੱਪ ਮੈਚ ਨੂੰ ਮਹੱਤਵਹੀਣ ਬਣਾ ਦਿੱਤਾ ਹੈ।