ਮੋਰਾਕੋ ''ਤੇ ਵੱਡੀ ਜਿੱਤ ਲਈ ਉਤਰੇਗਾ ਸਪੇਨ
Monday, Jun 25, 2018 - 12:49 AM (IST)

ਕੈਲਿਨਇਨਗ੍ਰਾਦ— ਸਾਲ 2010 ਦਾ ਚੈਂਪੀਅਨ ਸਪੇਨ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਸੋਮਵਾਰ ਜਦੋਂ ਮੋਰਾਕੋ ਵਿਰੁੱਧ ਗਰੁੱਪ-ਬੀ ਮੁਕਾਬਲੇ ਵਿਚ ਉਤਰੇਗਾ ਤਾਂ ਉਸ ਦਾ ਇਕਲੌਤਾ ਟੀਚਾ ਵੱਡੇ ਫਰਕ ਨਾਲ ਜਿੱਤ ਹਾਸਲ ਕਰਨਾ ਹੋਵੇਗਾ। ਵੱਡੇ ਟੀਚੇ ਲਈ ਸਪੇਨ ਦੀਆਂ ਉਮੀਦਾਂ ਨਵੇਂ ਹੀਰੋ ਬਣ ਚੁੱਕੇ ਡਿਆਗੋ ਕੋਸਟਾ 'ਤੇ ਟਿਕੀਆਂ ਰਹਿਣਗੀਆਂ। ਸਪੇਨ ਨੂੰ ਸਿਰਫ ਡਰਾਅ ਨਾਲ ਵੀ ਅਗਲੇ ਦੌਰ ਵਿਚ ਪ੍ਰਵੇਸ਼ ਮਿਲ ਸਕਦਾ ਹੈ ਪਰ ਵੱਡੀ ਜਿੱਤ ਉਸ ਨੂੰ ਗਰੁੱਪ ਵਿਚ ਚੋਟੀ 'ਤੇ ਪਹੁੰਚਾ ਸਕਦੀ ਹੈ। ਸਪੇਨ ਨੂੰ ਆਪਣੀ ਜਿੱਤ ਦੇ ਨਾਲ ਹੀ ਇਹ ਵੀ ਦੇਖਣਾ ਪਵੇਗਾ ਕਿ ਇਸ ਦਿਨ ਈਰਾਨ ਦੇ ਨਾਲ ਹੋਣ ਵਾਲੇ ਮੁਕਾਬਲੇ ਵਿਚ ਯੂਰਪੀਅਨ ਚੈਂਪੀਅਨ ਪੁਰਤਗਾਲ ਦਾ ਪ੍ਰਦਰਸ਼ਨ ਕਿਹੋ ਜਿਹਾ ਰਹਿੰਦਾ ਹੈ।