ਸਪੇਨ ਦੀ ਮਹਿਲਾ ਫੁੱਟਬਾਲ ਟੀਮ ਬਾਈਕਾਟ ਖਤਮ ਕਰਨ ਲਈ ਰਾਜ਼ੀ
Wednesday, Sep 20, 2023 - 05:40 PM (IST)
ਮੈਡ੍ਰਿਡ (ਵਾਰਤਾ)- ਚੁੰਮਣ ਦੇ ਵਿਵਾਦ ਕਾਰਨ ਖੇਡ ਦਾ ਬਾਈਕਾਟ ਕਰ ਰਹੀ ਸਪੇਨ ਦੀ ਮਹਿਲਾ ਫੁੱਟਬਾਲ ਟੀਮ ਦੇ ਜ਼ਿਆਦਾਤਰ ਮੈਂਬਰ ਮੈਦਾਨ 'ਤੇ ਪਰਤਣ ਲਈ ਰਾਜ਼ੀ ਹੋ ਗਏ ਹਨ। ਇਹ ਦਾਅਵਾ ਸਪੇਨ ਦੇ ਖੇਡ ਸਕੱਤਰ ਵਿਕਟਰ ਫਰੈਂਕੋ ਨੇ ਬੁੱਧਵਾਰ ਨੂੰ ਕੀਤਾ। ਉਸ ਦਾ ਕਹਿਣਾ ਹੈ ਕਿ ਮਹਿਲਾ ਫੁੱਟਬਾਲ ਟੀਮ ਦੀਆਂ ਜ਼ਿਆਦਾਤਰ ਖਿਡਾਰਨਾਂ ਨੇ ਬਾਈਕਾਟ ਖਤਮ ਕਰਨ ਲਈ ਹਾਮੀ ਭਰ ਦਿੱਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਫ੍ਰੈਂਕੋਸ ਨੇ ਕਿਹਾ ਕਿ ਇਹ ਸਮਝੌਤਾ ਸੱਤ ਘੰਟੇ ਤੋਂ ਵੱਧ ਚੱਲੀ ਮੀਟਿੰਗਾਂ ਤੋਂ ਬਾਅਦ ਹੋਇਆ ਹੈ। ਇਸ ਮਹੀਨੇ ਹੋਣ ਵਾਲੀਆਂ ਨੇਸ਼ਨ ਲੀਗ ਖੇਡਾਂ ਲਈ ਬੁਲਾਏ ਗਏ 23 ਖਿਡਾਰੀਆਂ ਵਿੱਚੋਂ ਦੋ ਨੇ ਟੀਮ ਤੋਂ ਬਾਹਰ ਹੋਣ ਦਾ ਫੈਸਲਾ ਕੀਤਾ ਹੈ। ਉਸਨੇ ਕਿਹਾ ਕਿ ਸਪੈਨਿਸ਼ ਫੁੱਟਬਾਲ ਫੈਡਰੇਸ਼ਨ (ਆਰ. ਐਫ. ਈ. ਐਫ.) "ਤੁਰੰਤ ਅਤੇ ਡੂੰਘੀ ਤਬਦੀਲੀ" ਲਈ ਵਚਨਬੱਧ ਹੈ।
ਇਹ ਵੀ ਪੜ੍ਹੋ : ਮੁਹੰਮਦ ਸ਼ੰਮੀ ਨੂੰ ਘਰੇਲੂ ਹਿੰਸਾ ਮਾਮਲੇ 'ਚ ਮਿਲੀ ਜਮਾਨਤ, ਗੁਜਾਰੇ ਭੱਤੇ ਲਈ ਦੇਣੇ ਹੋਣਗੇ ਇੰਨੇ ਲੱਖ ਮਹੀਨਾ
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਮਹਿਲਾ ਵਿਸ਼ਵ ਕੱਪ ਫਾਈਨਲ 'ਚ ਇੰਗਲੈਂਡ 'ਤੇ ਸਪੇਨ ਦੀ ਜਿੱਤ ਤੋਂ ਬਾਅਦ ਆਰ. ਐੱਫ. ਈ. ਐੱਫ. ਦੇ ਤਤਕਾਲੀ ਪ੍ਰਧਾਨ ਲੁਈਸ ਰੂਬੀਏਲਸ ਵੱਲੋਂ ਫਾਰਵਰਡ ਖਿਡਾਰੀ ਜੈਨੀ ਹਰਮੋਸੋ ਨੂੰ ਚੁੰਮਣ ਤੋਂ ਬਾਅਦ ਖਿਡਾਰੀਆਂ ਨੇ ਖੇਡ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ, ਚੁੰਮਣ ਦੇ ਵਿਵਾਦ ਨੇ ਰੂਬੀਏਲਸ ਨੂੰ ਅਸਤੀਫਾ ਦੇਣਾ ਪਿਆ, ਜਦੋਂ ਕਿ ਸਪੇਨ ਦੇ ਮੈਨੇਜਰ ਜੋਰਜ ਵਿਲਡਾ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ