ਕੁਝ ਬਦਲਾਅ ਨਾਲ ਕਮਜ਼ੋਰ ਨਹੀਂ ਹੋਵੇਗੀ ਇੰਗਲੈਂਡ ਦੀ ਟੀਮ : ਸਿਲਵਰਵੁਡ

02/12/2021 1:58:50 AM

ਚੇਨਈ– ਇੰਗਲੈਂਡ ਕ੍ਰਿਕਟ ਟੀਮ ਦੇ ਪ੍ਰਮੁੱਖ ਕੋਚ ਕ੍ਰਿਸ ਸਿਲਵਰਵੁਡ ਨੇ ਕਿਹਾ ਹੈ ਕਿ ਉਸ ਨੂੰ ਨਹੀਂ ਲੱਗਦਾ ਕਿ ਭਾਰਤ ਵਿਰੁੱਧ ਦੂਜੇ ਟੈਸਟ ਤੋਂ ਪਹਿਲਾਂ ਕੁਝ ਬਦਲਾਵਾਂ ਦੇ ਫੈਸਲੇ ਨਾਲ ਟੀਮ ਕਮਜ਼ੋਰ ਹੋਵੇਗੀ। ਸਿਲਵਰਵੁਡ ਨੇ ਚੇਨਈ ਵਿਚ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਤੋਂ ਪਹਿਲਾਂ ਕਿਹਾ ਕਿ ਟੀਮ ਮੈਨੇਜਮੈਂਟ ਪਹਿਲਾਂ ਦੀ ਤਰ੍ਹਾਂ ਖਿਡਾਰੀਆਂ, ਖਾਸ ਤੌਰ ’ਤੇ ਗੇਂਦਬਾਜ਼ਾਂ ਲਈ ਰੈਸਟ ਐਂਡ ਰੋਟੇਸ਼ਨ ਪਾਲਸੀ ਦਾ ਇਸਤੇਮਾਲ ਕਰਨ ਦੇ ਬਾਰੇ ਵਿਚ ਸੋਚ ਰਿਹਾ ਹਾਂ, ਹਾਲਾਂਕਿ ਅਗਲੇ ਟੈਸਟ ਵਿਚ ਜੋਸ ਬਟਲਰ ਦੇ ਨਾਲ ਇਕ ਬਦਲਾਅ ਤਾਂ ਨਿਸ਼ਚਿਤ ਹੈ। ਉਸ ਨੇ ਕਿਹਾ ਕਿ ਬਟਲਰ ਨੂੰ ਕੁਝ ਹਫਤਿਆਂ ਤਕ ਘਰ ’ਚ ਆਰਾਮ ਕਰਨ ਦਾ ਸਮਾਂ ਦਿੱਤਾ ਗਿਆ ਹੈ।
ਬੇਨ ਫੋਕਸ ਉਸਦੀ ਜਗ੍ਹਾ ਟੀਮ ਵਿਚ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲੇਗਾ। ਕੋਚ ਨੇ ਅਗਲੇ ਮੈਚ ਵਿਚ ਜੇਮਸ ਐਂਡਰਸਨ ਦੀ ਮੌਜੂਦਗੀ ’ਤੇ ਬਣੇ ਸ਼ੱਕ ’ਤੇ ਕਿਹਾ ਕਿ ਉਸ ਨੂੰ ਐਂਡਰਸਨ ਨੂੰ ਭਰੋਸਾ ਦੇਣ ਦਾ ਫੈਸਲਾ ਲੈਣ ਵਿਚ ਕੋਈ ਡਰ ਨਹੀਂ ਹੈ ਕਿਉਂਕਿ ਉਸ ਨੂੰ ਆਪਣੇ ਖਿਡਾਰੀਆਂ ਨੂੰ ਪੂਰੀ ਲੜੀ ਵਿਚ ਸਿਹਤਮੰਦ ਤੇ ਫਿੱਟ ਰੱਖਣਾ ਹੈ ਤਾਂ ਕਿ ਉਹ ਆਪਣਾ ਸਰਵਸ੍ਰੇਸ਼ਠ ਦੇ ਸਕਣ। ਉਸ ਨੇ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਹੈ ਕਿ ਜਿਸ ਤਰ੍ਹਾਂ ਐਂਡਰਸਨ ਆਪਣੀ ਫਿਟਨੈੱਸ ਨੂੰ ਲੈ ਕੇ ਸਮਰਪਿਤ ਹੈ, ਉਹ 40 ਸਾਲ ਦੀ ਉਮਰ ਵਿਚ ਵੀ ਕ੍ਰਿਕਟ ਖੇਡ ਸਕਦਾ ਹੈ।

PunjabKesari
ਸਿਲਵਰਵੁਡ ਨੇ ਕਿਹਾ,‘‘ਇਹ ਵੀ ਮੁਮਕਿਨ ਹੈ ਕਿ ਅਗਲੇ ਮੈਚ ਵਿਚ ਜੇਮਸ ਐਂਡਰਸਨ ਦੀ ਜਗ੍ਹਾ ਸਟੂਅਰਟ ਬ੍ਰਾਡ ਤੇ ਜੋਫ੍ਰਾ ਆਰਚਰ ਦੀ ਜਗ੍ਹਾ ਓਲੀ ਸਟੋਨ ਨੂੰ ਟੀਮ ਵਿਚ ਸ਼ਾਮਲ ਕੀਤਾ ਜਾਵੇ। ਡੋਮ ਬੇਸ ਦੀ ਜਗ੍ਹਾ ਮੋਇਨ ਅਲੀ ਨੂੰ ਟੀਮ ਵਿਚ ਸ਼ਾਮਲ ਕੀਤੇ ਜਾਣ ’ਤੇ ਵੀ ਚਰਚਾ ਜਾਰੀ ਹੈ। ਬਦਲਾਅ ਦੇ ਜ਼ੋਖਿਮ ਨਾਲ ਨਤੀਜੇ ਬਦਲ ਸਕਦੇ ਹਨ ਪਰ ਉਸ ਨੂੰ ਟੀਮ ਦੇ ਨਾਲ ਖਿਡਾ ਕੇ ਵੀ ਨਤੀਜੇ ਵੱਖਰੇ ਹੋ ਸਕਦੇ ਹਨ ਕਿਉਂਕਿ ਅਸੀਂ ਜਾਣਦੇ ਹਾਂ ਕਿ ਭਾਰਤ ਮਜ਼ਬੂਤ ਵਾਪਸੀ ਕਰ ਸਕਦਾ ਹੈ।’’

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News