SL v IND : ਸ਼੍ਰੀਲੰਕਾ ਦਾ ਸਫਾਇਆ ਕਰੇਗੀ ਭਾਰਤੀ ਟੀਮ !
Friday, Jul 23, 2021 - 03:29 AM (IST)
ਕੋਲੰਬੋ- ਸ਼੍ਰੀਲੰਕਾ ਵਿਰੁੱਧ ਤੀਜੇ ਤੇ ਆਖਰੀ ਵਨ ਡੇ ਕ੍ਰਿਕਟ ਮੈਚ ਤੋਂ ਪਹਿਲਾਂ ਭਾਰਤੀ ਕੋਚ ਰਾਹੁਲ ਦ੍ਰਾਵਿੜ ਦੇ ਸਾਹਮਣੇ ਮੁਸ਼ਕਿਲ ਹੋਵੇਗੀ ਕਿ ਉਹ ਆਖਰੀ ਮੈਚ ਵਿਚ ਪ੍ਰਯੋਗ ਕਰੇ ਜਾਂ 'ਕਲੀਨ ਸਵੀਪ' ਲਈ ਜੇਤੂ ਸੰਯੋਜਨ ਨੂੰ ਬਰਕਰਾਰ ਰੱਖੇ। ਸ਼ਿਖਰ ਧਵਨ ਦੀ ਕਪਤਾਨੀ ਵਿਚ ਭਾਰਤ ਨੇ ਪਹਿਲੇ 7 ਵਿਕਟਾਂ ਨਾਲ ਜਿੱਤਿਆ ਸੀ, ਜਦਕਿ ਦੂਜੇ ਮੈਚ ਵਿਚ ਮਿਲੀ ਤਿੰਨ ਵਿਕਟਾਂ ਦੀ ਜਿੱਤ ਵਿਚ ਦੀਪਕ ਚਾਹਰ ਨੇ 69 ਦੌੜਾਂ ਦੀ ਅਜੇਤੂ ਪਾਰੀ ਖੇਡੀ। ਹੁਣ ਦੇਖਣਾ ਇਹ ਹੈ ਕਿ ਭਾਰਤ ਪਾਰੀ ਦੀ ਸ਼ੁਰੂਆਤ ਲਈ ਸਿਖਰ ਧਵਨ ਦੇ ਨਾਲ ਪ੍ਰਿਥਵੀ ਸ਼ਾਹ ਨੂੰ ਹੀ ਉਤਾਰਦਾ ਹੈ ਜਾਂ ਦੇਵਦੱਤ ਪੱਡੀਕਲ ਜਾਂ ਰਿਤੁਰਾਜ ਗਾਇਕਵਾੜ ਨੂੰ ਮੌਕਾ ਦਿੰਦਾ ਹੈ। ਸ਼ਾਹ ਨੇ ਪਹਿਲੇ ਦੋ ਮੈਚਾਂ ਵਿਚ 43 ਤੇ 13 ਦੌੜਾਂ ਬਣਾਈਆਂ ਸਨ। ਸ਼ਾਹ ਨੂੰ ਫਿਰ ਮੌਕਾ ਮਿਲਦਾ ਹੈ ਤਾਂ ਉਸਦੀ ਕੋਸ਼ਿਸ਼ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਬਦਲਣ ਦੀ ਹੋਵੇਗੀ।
ਇਹ ਖ਼ਬਰ ਪੜ੍ਹੋ- 'ਦਿ ਹੰਡ੍ਰੇਡ' ਦੇ ਓਪਨਿੰਗ ਮੁਕਾਬਲੇ 'ਚ ਹਰਮਨਪ੍ਰੀਤ ਨੇ ਖੇਡੀ ਧਮਾਕੇਦਾਰ ਪਾਰੀ
ਟੀਮ ਮੈਨੇਜਮੈਂਟ ਦੇ ਸਾਹਮਣੇ ਇਕ ਹੋਰ ਮੁਸ਼ਕਿਲ ਇਹ ਹੋਵੇਗੀ ਕਿ ਹਮਲਾਵਰ ਇਸ਼ਾਨ ਕਿਸ਼ਨ ਨੂੰ ਹੀ ਉਤਾਰਿਆਂ ਜਾਵੇ ਜਾਂ ਸੰਜੂ ਸੈਮਸਨ ਨੂੰ ਵਨ ਡੇ ਕ੍ਰਿਕਟ ਵਿਚ ਡੈਬਿਊ ਦਾ ਮੌਕਾ ਦਿੱਤਾ ਜਾਵੇ। ਮਨੀਸ਼ ਪਾਂਡੇ ਅਤੇ ਸੂਰਯਕੁਮਾਰ ਯਾਦਵ ਮੱਧਕ੍ਰਮ ਵਿਚ ਆਪਣੀ ਜਗ੍ਹਾ ਬਰਕਰਾਰ ਰੱਖਣਗੇ। ਉਪ ਕਪਤਾਨ ਭੁਵਨੇਸ਼ਵਰ ਕੁਮਾਰ ਕਹਿ ਚੁੱਕਾ ਹੈ ਕਿ ਹਾਰਦਿਕ ਪੰਡਯਾ ਦੀ ਫਿਟਨੈੱਸ ਨੂੰ ਲੈ ਕੇ ਕੋਈ ਮਸਲਾ ਨਹੀਂ ਹੈ, ਲਿਹਾਜਾ ਬੜੌਦਾ ਦੇ ਇਸ ਖਿਡਾਰੀ ਅਤੇ ਉਸਦੇ ਭਰਾ ਕਰੁਣਾਲ ਪੰਡਯਾ ਦੇ ਖੇਡਣ ਦੀ ਉਮੀਦ ਹੈ। ਟੀਮ ਮੈਨੇਜਮੈਂਟ ਨੂੰ ਖਿਡਾਰੀਆਂ ਦੇ ਕਾਰਜਭਾਰ ਦਾ ਵੀ ਖਿਆਲ ਰੱਖਣਾ ਹੈ ਕਿਉਂਕਿ ਉਨ੍ਹਾਂ ਨੇ ਸ਼੍ਰੀਲੰਕਾ ਦੇ ਹੁੰਮਸ ਭਰੇ ਮੌਸਮ ਵਿਚ 12 ਦਿਨ ਵਿਚ ਛੇ ਮੈਚ ਖੇਡਣੇ ਹਨ।
ਇਹ ਖ਼ਬਰ ਪੜ੍ਹੋ- ਹਰਿਆਣਾ ਵਿਧਾਨ ਸਭਾ ਦੇ ਉਪ ਸਪੀਕਰ ਦੀ ਕਾਰ ’ਤੇ ਹਮਲੇ ਦੇ ਮਾਮਲੇ ’ਚ ਗ੍ਰਿਫਤਾਰ 5 ਕਿਸਾਨਾਂ ਨੂੰ ਮਿਲੀ ਜ਼ਮਾਨਤ
ਪਿਛਲੇ ਦੋ ਮੈਚਾਂ ਵਿਚ ਭਾਰਤੀ ਗੇਂਦਬਾਜ਼ ਸ਼੍ਰੀਲੰਕਾ ਦੇ ਗੈਰ-ਤਜਰਬੇਕਾਰ ਬੱਲੇਬਾਜ਼ੀ ਕ੍ਰਮ ਨੂੰ ਕੰਟਰੋਲ ਕਰਨ ਵਿਚ ਕਾਮਯਾਬ ਰਹੇ ਸਨ। ਭੁਵਨੇਸ਼ਵਰ ਕੁਮਾਰ ਹਮਲੇ ਦੀ ਅਗਵਾਈ ਕਰੇਗਾ ਜਦਕਿ ਉਸਦਾ ਸਾਬ ਦੇਣ ਲਈ ਨਵਦੀਪ ਸੈਣੀ ਜਾਂ ਚੇਤਨ ਸਕਾਰੀਆ ਨੂੰ ਦੀਪਕ ਚਾਹਰ ਦੀ ਜਗ੍ਹਾ ਉਤਾਰਿਆ ਜਾ ਸਕਦਾ ਹੈ ਕਿ ਉਹ ਉਪਯੋਗੀ ਬੱਲੇਬਾਜ਼ ਵੀ ਹੈ ਅਤੇ ਟੀ-20 ਵਿਚ ਉਸਦੀ ਭੂਮਿਕਾ ਅਹਿਮ ਹੋਵੇਗੀ। ਅਜਿਹੇ ਵਿਚ ਉਸ ਨੂੰ ਆਰਾਮ ਦਿੱਤਾ ਜਾ ਸਕਦਾ ਹੈ।
ਪਲੇਇੰਗ ਇਲੈਵਨ-
ਭਾਰਤੀ ਟੀਮ - ਸ਼ਿਖਰ ਧਵਨ (ਕਪਤਾਨ), ਪ੍ਰਿਥਵੀ ਸ਼ਾਹ, ਇਸ਼ਾਨ ਕਿਸ਼ਨ (ਵਿਕਟਕੀਪਰ, ਮਨੀਸ਼ ਪਾਂਡੇ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਕਰੁਣਾਲ ਪੰਡਯਾ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ।
ਸ਼੍ਰੀਲੰਕਾ ਟੀਮ- ਅਵੀਸ਼ਕਾ ਫਰਨਾਂਡੋ, ਮਿਨੋਦ ਭਾਨੂਕਾ (ਵਿਕਟਕੀਪਰ), ਭਾਨੂਕਾ ਰਾਜਪਕਸ਼ੇ, ਧਨੰਜੈ ਡੀ ਸਿਲਵਾ, ਚਰਿਤ ਅਸਾਲੰਕਾ, ਦਾਸੂਨ ਸ਼ਨਾਕਾ (ਕਪਤਾਨ), ਵਾਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਈਸੁਰ ਉਡਾਨਾ, ਦੁਸ਼ਮੰਥ ਚਮੀਰਾ, ਲਕਸ਼ਮਣ ਸੰਦਾਕਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।