ਸਿਨਰ ਨੇ ਜਿੱਤਿਆ ਵਿੰਬਲਡਨ 2025 ਦਾ ਖਿਤਾਬ

Monday, Jul 14, 2025 - 11:29 AM (IST)

ਸਿਨਰ ਨੇ ਜਿੱਤਿਆ ਵਿੰਬਲਡਨ 2025 ਦਾ ਖਿਤਾਬ

ਲੰਡਨ- ਟਾਪ ਰੈਂਕਿੰਗ ਖਿਡਾਰੀ ਯਾਨਿਕ ਸਿਨਰ ਨੇ ਐਤਵਾਰ ਨੂੰ ਇਥੇ ਪੁਰਸ਼ ਸਿੰਗਲ ਦੇ ਫਾਈਨਲ ’ਚ ਪਿਛਲੇ 2 ਵਾਰ ਦੇ ਚੈਂਪੀਅਨ ਕਾਰਲੋਸ ਅਲਕਾਰਾਜ਼ ਨੂੰ 4-6, 6-4, 6-4, 6-4 ਨਾਲ ਹਰਾ ਕੇ ਪਹਿਲਾ ਵਿੰਬਲਡਨ ਅਤੇ ਚੌਥਾ ਗ੍ਰੈਂਡਸਲੈਮ ਖਿਤਾਬ ਜਿੱਤਿਆ। ਇਸ ਤਰ੍ਹਾਂ ਇਟਲੀ ਦੇ ਖਿਡਾਰੀ ਸਿਨਰ ਨੇ 5 ਹਫਤੇ ਪਹਿਲਾਂ ਹੋਏ ਫਰੈਂਚ ਓਪਨ ਦੇ ਇਤਿਹਾਸਕ ਫਾਈਨਲ ਦੇ ਨਤੀਜੇ ਨੂੰ ਵੀ ਬਦਲ ਦਿੱਤਾ। ਹੁਣ ਸਿਨਰ ਦੂਸਰੀ ਰੈਂਕਿੰਗ ’ਤੇ ਕਾਬਿਜ਼ ਖਿਡਾਰੀ ਅਲਕਰਾਜ ਤੋਂ ਕੁੱਲ ਗ੍ਰੈਂਡਸਲੈਮ ਖਿਤਾਬ ਤੋਂ ਇਕ ਕਦਮ ਦੂਰ ਹੈ।

ਇਸ ਜਿੱਤ ਨਾਲ ਸਿਨਰ ਨੇ 22 ਸਾਲਾ ਅਲਕਾਰਾਜ਼ ਦੇ ਲਗਾਤਾਰ ਖਿਤਾਬ ਜਿੱਤਣ ਦੇ ਸਿਲਸਲੇ ਨੂੰ ਵੀ ਤੋੜ ਦਿੱਤਾ। ਅਲਕਾਰਾਜ਼ ਨੇ ਸਿਨਰ ਖਿਲਾਫ ਪਿਛਲੇ 5 ਮੁਕਾਬਲੇ ਜਿੱਤੇ ਸਨ, ਜਿਸ ’ਚ ਹਾਲੀਆ ਜਿੱਤ 8 ਜੂਨ ਨੂੰ ਰੋਲਾਂ ਗੈਰਾਂ ’ਚ ਲਗਭਗ ਸਾਢੇ 5 ਘੰਟੇ ਤੱਕ ਚੱਲੀ 5 ਸੈੱਟਾਂ ਦੀ ਭੇੜ ਆਈ ਸੀ। ਸਿਨਰ ਨੇ ਉਸ ਮੈਚ ’ਚ 2 ਸੈੱਟ ਦੀ ਬੜ੍ਹਤ ਬਣਾ ਲਈ ਸੀ ਪਰ ਜਿੱਤ ਹਾਸਲ ਨਹੀਂ ਕਰ ਸਕਿਆ। ਇਸ ਨਾਲ ਅਲਕਾਰਾਜ਼  ਦਾ ਮੇਜ਼ਰ ਫਾਈਨਲ ’ਚ ਸਕੋਰ 5-0 ਹੋ ਗਿਆ ਸੀ। ਸਿਨਰ ਨੇ ਆਲ ਇੰਗਲੈਂਡ ਕਲੱਬ ’ਚ ਇਸ ਤਰ੍ਹਾਂ ਦੇ ਮੈਚ ’ਚ ਛਾਪ ਛੱਡੀ, ਜਿਸ ’ਚ ਦੋਨੋਂ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਈ। ਹਾਲਾਂਕਿ ਕਿਤੇ-ਕਿਤੇ ਗਲਤੀ ਵੀ ਹੋਈ। ਅਲਕਾਰਾਜ਼  ਸੈਂਟਰ ਕੋਰਟ ’ਚ ਆਪਣੇ ਕਰੀਅਰ ਦੇ ਸਰਵਸ਼੍ਰੇਸ਼ਠ 24 ਮੈਚ ਦੀ ਜਿੱਤ ਨਾਲ ਉਤਰਿਆ ਸੀ। ਉਸ ਨੇ ਇੰਗਲੈਂਡ ਕਲੱਬ ’ਚ ਲਗਾਤਾਰ 20 ਮੈਚ ਜਿੱਤੇ ਸਨ, ਜਿਸ ’ਚ 2023 ਅਤੇ 2024 ਦੇ ਫਾਈਨਲ ’ਚ ਨੋਵਾਕ ਜੋਕੋਵਿਚ ਖਿਲਾਫ ਜਿੱਤ ਵੀ ਸ਼ਾਮਿਲ ਹੈ। ਵਿੰਬਲਡਨ ’ਚ ਪਿਛਲੀ ਵਾਰ ਅਲਕਾਰਾਜ਼ ਨੂੰ ਹਰਾਉਣ ਵਾਲਾ ਖਿਡਾਰੀ ਸਿਨਰ ਹੈ, ਜਿਸ ਨੇ 2022 ’ਚ ਚੌਥੇ ਦੌਰ ’ਚ ਉਸ ਨੂੰ ਹਰਾਇਆ ਸੀ।


author

Tarsem Singh

Content Editor

Related News