ਸਿਨਰ-ਮੇਦਵੇਦੇਵ ਦਾ ਮੈਚ ਮੁਲਤਵੀ, ਰੂਡ ਫਾਈਨਲ ’ਚ
Sunday, May 17, 2026 - 04:47 PM (IST)
ਰੋਮ- ਕੈਸਪਰ ਰੂਡ ਨੇ ਮੀਂਹ ਕਾਰਨ ਲੱਗਭਗ ਦੋ ਘੰਟੇ ਤੱਕ ਖੇਡ ਰੁਕਣ ਦੌਰਾਨ ਵੀ ਆਪਣੀ ਇਕਾਗਰਤਾ ਬਣਾਈ ਰੱਖੀ ਤੇ ਇਟਲੀ ਦੇ ਲੂਸੀਆਨੋ ਡਾਰਡੇਰੀ ਨੂੰ 6-1, 6-1 ਨਾਲ ਹਰਾ ਕੇ ਪਹਿਲੀ ਵਾਰ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ’ਚ ਜਗ੍ਹਾ ਬਣਾਈ। ਰੂਡ ਜਦੋਂ ਪਹਿਲੇ ਸੈੱਟ ’ਚ 4-1 ਨਾਲ ਅੱਗੇ ਚੱਲ ਰਿਹਾ ਸੀ ਤਦ ਮੀਂਹ ਕਾਰਨ ਖੇਡ ਰੋਕਣੀ ਪਈ ਸੀ। ਐਤਵਾਰ ਨੂੰ ਹੋਣ ਵਾਲੇ ਫਾਈਨਲ ’ਚ ਉਸ ਦਾ ਸਾਹਮਣਾ ਵਿਸ਼ਵ ਦੇ ਨੰਬਰ ਇਕ ਖਿਡਾਰੀ ਯਾਨਿਕ ਸਿਨਰ ਜਾਂ ਡੈਨੀਅਲ ਮੇਦਵੇਦੇਵ ਨਾਲ ਹੋਵੇਗਾ।
ਸਿਨਰ ਤੇ ਮੇਦਵੇਦੇਵ ਦੇ ਵਿਚਾਲੇ ਸੈਮੀਫਾਈਨਲ ਮੈਚ ਮੀਂਹ ਕਾਰਨ ਪੂਰਾ ਨਹੀਂ ਹੋ ਸਕਿਆ। ਜਦੋਂ ਇਹ ਮੁਕਾਬਲਾ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਤਦ ਇਟਲੀ ਦਾ ਖਿਡਾਰੀ ਸਿਨਰ ਰੂਸ ਦੇ ਮੇਦਵੇਦੇਵ ਤੋਂ 6-2, 5-7, 4-2 ਨਾਲ ਅੱਗੇ ਚੱਲ ਰਿਹਾ ਸੀ। ਮਹਿਲਾ ਵਰਗ ਦਾ ਫਾਈਨਲ ਕੋਕੋ ਗਾਫ ਤੇ ਏਲੀਨਾ ਸਵਿਤੋਲੀਨਾ ਵਿਚਾਲੇ ਖੇਡਿਆ ਜਾਵੇਗਾ। ਫ੍ਰੈਂਚ ਓਪਨ ਤੋਂ ਪਹਿਲਾਂ ਇਹ ਆਖਰੀ ਅਭਿਆਸ ਟੂਰਨਾਮੈਂਟ ਹੈ।
