ਸਿੰਧੂ ਓਲੰਪਿਕ ਚੈਂਪੀਅਨ ਚੇਨ ਹੱਥੋਂ ਹਾਰੀ
Saturday, Mar 09, 2024 - 12:04 PM (IST)

ਸਪੋਰਟਸ ਡੈਸਕ- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਫ੍ਰੈਂਚ ਓਪਨ ਦੇ ਕੁਆਰਟਰ ਫਾਈਨਲ ’ਚ ਜ਼ਬਰਦਸਤ ਜੁਝਾਰੂਪਨ ਦਿਖਾਇਆ ਪਰ ਉਹ ਓਲੰਪਿਕ ਚੈਂਪੀਅਨ ਚੇਨ ਯੂ ਫੇਈ ਹੱਥੋਂ ਹਾਰ ਗਈ। ਸੱਟ ਕਾਰਨ 4 ਮਹੀਨਿਆਂ ਬਾਅਦ ਵਾਪਸੀ ਕਰ ਰਹੀ ਸਿੰਧੂ ਨੇ ਤਕਰੀਬਨ ਡੇਢ ਘੰਟੇ ਤਕ ਚੱਲੇ ਮੁਕਾਬਲੇ ਵਿਚ ਆਪਣੀ ਫਿਟਨੈੱਸ ਤੇ ਕਲਾ ਦਾ ਨਮੂਨਾ ਪੇਸ਼ ਕੀਤਾ ਪਰ 24-22, 17-21, 18-21 ਨਾਲ ਹਾਰ ਗਈ। ਮਹਿਲਾ ਡਬਲਜ਼ ’ਚ ਤ੍ਰਿਸਾ ਜੌਲੀ ਤੇ ਗਾਇਤਰੀ ਗੋਪੀਚੰਦ ਵੀ ਕੁਆਰਟਰ ਫਾਈਨਲ ’ਚ ਪਹੁੰਚ ਗਈਆਂ। ਉਨ੍ਹਾਂ ਨੇ 7ਵਾਂ ਦਰਜਾ ਪ੍ਰਾਪਤ ਜਾਪਾਨ ਦੀ ਯੂਕੀ ਫੁਕੂਸ਼ਿਮਾ ਤੇ ਸਾਯਾਕਾ ਹਿਰੋਤਾ ਨੂੰ 21-18, 21-13 ਨਾਲ ਹਰਾਇਆ।