ਸਿੰਧੂ ਬਣੀ BBC ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ

Monday, Mar 09, 2020 - 06:27 PM (IST)

ਸਿੰਧੂ ਬਣੀ BBC ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ

ਨਵੀਂ ਦਿੱਲੀ— ਓਲੰਪਿਕ ਚਾਂਦੀ ਤਮਗਾ ਜੇਤੂ ਤੇ ਭਾਰਤ ਦੀ ਪਹਿਲੀ ਵਿਸ਼ਵ ਬੈਡਮਿੰਟਨ ਚੈਂਪੀਅਨ ਪੀ. ਵੀ. ਸਿੰਧੂ ਨੂੰ ਬੀ. ਬੀ. ਸੀ. ਇੰਡੀਅਨ ਸਪੋਰਟਸਵੂਮੈਨ ਆਫ ਦਿ ਯੀਅਰ ਚੁਣਿਆ ਗਿਆ ਹੈ। ਇਸਦੇ ਨਾਲ ਹੀ ਬੀ. ਬੀ. ਸੀ. ਨੇ ਉਡਨ ਪਰੀ ਪੀ. ਟੀ. ਊਸ਼ਾ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਕੇਂਦਰੀ ਖੇਡ ਮੰਤਰੀ ਕਿਰਿਨ ਰਿਜੂਜ ਨੇ ਦੇਰ ਰਾਤ ਐਤਵਾਰ ਨੂੰ ਇਕ ਸ਼ਾਨਦਾਰ ਸਮਾਰੋਹ ਵਿਚ ਜੇਤੂ ਸਿੰਧੂ ਦੇ ਨਾਂ ਦਾ ਐਲਾਨ ਕੀਤਾ। ਬੀ. ਬੀ. ਸੀ. ਨੇ ਪਹਿਲੀ ਵਾਰ ਇਹ ਐਵਾਰਡ ਸ਼ੁਰੂ ਕੀਤਾ ਸੀ ਤੇ ਇਸ ਪੁਰਸਕਾਰ ਲਈ 5 ਦਾਅਵੇਦਾਰ ਦੌੜ ਵਿਚ ਸ਼ਾਮਲ ਸਨ। ਪੰਜੇ ਦਾਅਵੇਦਾਰਾਂ ਵਿਚ ਫਰਾਟਾ ਦੌੜਾਕ ਦੂਤੀ ਚੰਦ,6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮ. ਸੀ. ਮੈਰੀਕਾਮ, ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਪਹਿਲਵਾਨ ਵਿਨੇਸ਼ ਫੋਗਟ, ਪੈਰਾ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਮਾਨਸੀ ਜੋਸ਼ੀ ਤੇ ਵਿਸ਼ਵ ਚੈਂਪੀਅਨ ਸਿੰਧੂ ਸ਼ਾਮਲ ਸਨ।

PunjabKesari

ਸਿੰਧੂ ਨੇ 2019 ਸਵਿਟਜ਼ਰਲੈਂਡ ਵਿਚ ਬੈਡਮਿੰਟਨ ਦੀ ਵਿਸ਼ਵ ਚੈਂਪੀਅਨਸ਼ਿਪ ਜਿੱਤੀ ਸੀ ਤੇ ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਖਿਡਾਰੀ (ਪੁਰਸ਼ ਜਾਂ ਮਹਿਲਾ) ਬਣੀ ਸੀ। ਐਵਾਰਡ ਜਿੱਤਣ 'ਤੇ ਸਿੰਧੂ ਨੇ ਵੀਡੀਓ ਸੰਦੇਸ਼ ਵਿਚ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ, ''ਮੈਂ ਬੀ. ਬੀ. ਸੀ. 'ਇੰਡੀਅਨ ਸਪੋਰਟਸਵੂਮੈਨ ਆਫ ਦਿ ਯੀਅਰ' ਟੀਮ ਨੂੰ ਧੰਨਵਾਦ ਦੇਣਾ ਚਾਹਾਂਗੀ। ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇਹ ਐਵਾਰਡ ਮਿਲਿਆ ਹੈ। ਮੈਂ ਬੀ. ਬੀ. ਸੀ. ਇੰਡੀਆ ਨੂੰ ਵੀ ਇਸ ਬਿਹਤਰੀਨ ਪਹਿਲ ਲਈ ਧੰਨਵਾਦ ਦੇਣਾ ਚਾਹਾਂਗੀ ਤੇ ਧੰਨਵਾਦ ਮੇਰੇ ਫੈਨਸ ਦਾ ਵੀ।''

PunjabKesari

ਸਿੰਧੂ ਦੇ ਨਾਂ ਵਿਸ਼ਵ ਚੈਂਪੀਅਨਸ਼ਿਪ ਦੇ 5 ਤਮਗੇ ਹਨ। ਉਹ ਓਲੰਪਿਕ ਵਿਚ ਬੈਡਮਿੰਟਨ ਦੇ ਸਿੰਗਲਜ਼ ਮੁਕਾਬਲੇ ਵਿਚ ਚਾਂਦੀ ਤਮਗਾ ਜਿੱਤਣ ਵਾਲੀ ਪਹਿਲੀ ਖਿਡਾਰੀ ਹੈ। ਸਿੰਧੂ ਸਿਰਫ 17 ਸਾਲ ਦੀ ਉਮਰ ਵਿਚ ਹੀ ਸਤੰਬਰ 2012 ਵਿਚ ਬੀ. ਡਬਲਯੂ. ਐੱਫ. ਵਿਸ਼ਵ ਰੈਂਕਿੰਗ ਵਿਚ ਟਾਪ-20 ਖਿਡਾਰੀਆਂ ਵਿਚ ਸ਼ਾਮਲ ਹੋ ਗਈ ਸੀ। ਪਿਛਲੇ ਚਾਰ ਸਾਲ  ਤੋਂ ਉਹ ਲਗਾਤਾਰ ਟਾਪ-10 ਖਿਡਾਰਨਾਂ ਵਿਚ ਸ਼ਾਮਲ ਰਹੀ ਹੈ। ਜ਼ਬਰਦਸਤ  ਸਮੈਸ਼ ਲਾਉਣ ਵਾਲੀ ਸਿੰਧੂ ਤੋਂ ਭਾਰਤੀ ਟੋਕੀਓ ਓਲੰਪਿਕ ਵਿ ਵੱਡੀਆਂ ਉਮੀਦਾਂ ਲੱਗੀਆਂ ਹੋਈਆਂ ਹਨ। ਉਥੇ ਹੀ ਕੌਮਾਂਤਰੀ ਮੁਕਾਬਲਿਆਂ ਵਿਚ ਭਾਰਤ ਦਾ ਨਾਂ ਰੋਸ਼ਨ ਕਰਨ ਵਾਲੀ ਐਥਲੀਟ ਪੀ. ਟੀ. ਊਸ਼ਾ ਨੂੰ ਖੇਡ ਵਿਚ ਯੋਗਦਾਨ ਤੇ ਖਿਡਾਰੀਆਂ ਨੂੰ ਪ੍ਰ੍ਰੇਰਣਾ ਦੇਣ ਲਈ ਐਵਾਰਡ ਸਮਾਰੋਹ ਵਿਚ ਲਾਈਫਟਾਈਮ ਅਚੀਵਮੈਂਟ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਪੂਰੇ ਖੇਡੀ ਜ਼ਿੰਦਗੀ ਵਿਚ ਪੀ. ਟੀ. ਊਸ਼ਾ ਨੇ 100 ਤੋਂ ਜ਼ਿਆਦਾ ਕੌਮਾਂਤਰੀ ਮੈਡਲ ਤੇ ਐਵਾਰਡ ਜਿੱਤੇ ਹਨ। ਭਾਰਤੀ ਓਲੰਪਿਕ ਮਹਾਸੰਘ ਨੇ ਪੀ. ਟੀ. ਊਸ਼ਾ ਨੂੰ ਸਦੀ ਸਰਵਸ੍ਰੇਸ਼ਠ ਮਹਿਲਾ ਖਿਡਾਰੀ ਦੇ ਤੌਰ 'ਤੇ ਸਨਮਾਨਿਤ ਕੀਤਾ ਸੀ। ਊਸ਼ਾ 1984 ਦੀਆਂ ਲਾਸ ਏਂਜਲਸ ਓਲੰਪਿਕ ਵਿਚ ਮਹਿਲਾਵਾਂ ਦੀ 400 ਮੀਟਰ ਅੜਿੱਕਾ ਦੌੜ ਵਿਚ ਸੈਕੰਡ ਦੇ 100ਵੇਂ ਹਿੱਸੇ ਤੋਂ ਕਾਂਸੀ ਤਮਗੇ ਤੋਂ ਖੁੰਝ ਗਈ ਸੀ। ਬੀ. ਬੀ. ਸੀ. ਨੇ ਫਰਵਰੀ 2020 ਵਿਚ ਬੀ. ਬੀ. ਸੀ. ਇੰਡੀਅਨ ਸਪੋਰਟਸਵੂਮੈਨ ਆਫ ਦਿ ਯੀਅਰ ਦੇ ਪੰਜ ਫਾਈਨਲਸਿਟਾਂ ਦੇ ਨਾਂ ਐਲਾਨ ਕੀਤੇ ਸਨ, ਜਿਨ੍ਹਾਂ ਵਿਚ ਦੂਤੀ ਚੰਦ, ਮੈਰੀਕਾਮ, ਵਿਨੋਸ਼ ਫੋਗਟ, ਮਾਨਸੀ ਜੋਸ਼ੀ ਤੇ ਸਿੰਧੂ ਸ਼ਾਮਲ ਸਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਮੁੱਖ ਲੋਕਾਂ ਦੇ ਪੈਨਲ ਨੇ ਇਨ੍ਹਾਂ ਖਿਡਾਰੀਆਂ ਨੂੰ ਨਾਮਜ਼ਦ ਕੀਤਾ ਸੀ। ਇਸ ਤੋਂ ਬਾਅਦ 3 ਫਰਵਰੀ ਤੋਂ 24 ਫਰਵਰੀ 2020 ਵਿਚਾਲੇ ਲੋਕਾਂ ਨੇ ਆਪਣੀ ਪਸੰਦੀਦਾ ਖਿਡਾਰਨ ਲਈ ਵੋਟ ਕੀਤਾ ਸੀ।


Related News