ਆਲ-ਰੁਪਿੰਦਰ ਕੌਰ ਵੇਟ ਲਿਫ਼ਟਰ ’ਚ ਜਿੱਤਿਆ ਚਾਂਦੀ ਦਾ ਤਮਗਾ

Monday, Jun 17, 2019 - 04:01 AM (IST)

ਆਲ-ਰੁਪਿੰਦਰ ਕੌਰ ਵੇਟ ਲਿਫ਼ਟਰ ’ਚ ਜਿੱਤਿਆ ਚਾਂਦੀ ਦਾ ਤਮਗਾ

ਫ਼ਰੀਦਕੋਟ (ਜਸਬੀਰ ਕੌਰ/ਬਾਂਸਲ)- ਰੁਪਿੰਦਰ ਕੌਰ ਟਹਿਣਾ ਜੋ ਮਾਸਟਰ ਨੈਸ਼ਨਲ ਵੇਟ ਲਿਫ਼ਟਿੰਗ ’ਚ ਖੇਡਦਿਆਂ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਕਾਮਨਵੈੱਲਥ ਗੇਮਜ਼ 2019 ਲਈ ਚੁਣੇ ਗਏ ਸਨ, ਨੇ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਮੁਕਾਬਲੇ ’ਚ 84 ਕਿਲੋਗ੍ਰਾਮ ਭਾਰ ਵਰਗ ’ਚ ਖੇਡਦਿਆਂ 125 ਕਿਲੋਗ੍ਰਾਮ ਭਾਰ ਚੁੱਕ ਕੇ ਇਸ ਮੁਕਾਬਲੇ ’ਚ ਦੂਜਾ ਸਥਾਨ ਹਾਸਲ ਕਰ ਕੇ ਚਾਂਦੀ ਦਾ ਤਮਗਾ ਜਿੱਤਿਆ ਹੈ। ਇਹ ਖੁਸ਼ੀ ਦੀ ਖ਼ਬਰ ਸੁਣਦਿਆਂ ਹੀ ਪਿੰਡ ਟਹਿਣਾ ਅਤੇ ਜ਼ਿਲਾ ਫ਼ਰੀਦਕੋਟ ਵਿਖੇ ਖੁਸ਼ੀ ਦੀ ਲਹਿਰ ਦੌਡ਼ ਗਈ। 


author

Gurdeep Singh

Content Editor

Related News