ਸ਼ੁਭਮਨ ਗਿੱਲ ਦਾ ਵਿਸ਼ਵ ਰਿਕਾਰਡ, NZ ਖ਼ਿਲਾਫ਼ 1st ODI 'ਚ 208 ਦੌੜਾਂ, ਤੀਜੇ 'ਚ ਸੈਂਕੜਾ, ਕੋਹਲੀ ਦਾ ਰਿਕਾਰਡ ਤੋੜਿਆ
Tuesday, Jan 24, 2023 - 08:49 PM (IST)

ਸਪੋਰਟਸ ਡੈਸਕ : ਭਾਰਤੀ ਓਪਨਰ ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਖਿਲਾਫ ਆਪਣੇ ਬੱਲੇ ਦਾ ਦਮ ਦਿਖਾਇਆ ਹੈ। ਸੀਰੀਜ਼ ਦੇ ਪਹਿਲੇ ਮੈਚ 'ਚ ਸ਼ੁਭਮਨ ਗਿੱਲ ਨੇ ਹੈਦਰਾਬਾਦ ਦੇ ਮੈਦਾਨ 'ਤੇ ਦੋਹਰਾ ਸੈਂਕੜਾ (208) ਲਗਾਇਆ। ਦੂਜੇ ਵਨਡੇ 'ਚ ਅਜੇਤੂ 40 ਦੌੜਾਂ ਬਣਾਉਣ ਤੋਂ ਬਾਅਦ ਸ਼ੁਭਮਨ ਨੇ ਹੁਣ ਹੋਲਕਰ ਸਟੇਡੀਅਮ 'ਚ ਤੀਜੇ ਵਨਡੇ 'ਚ ਸੈਂਕੜਾ (122) ਲਾਇਆ ਹੈ। ਮਹਿਜ਼ 21ਵਾਂ ਮੈਚ ਖੇਡ ਰਹੇ ਸ਼ੁਭਮਨ ਦੇ ਨਾਂ ਹੁਣ 4 ਸੈਂਕੜੇ ਦਰਜ ਹੋ ਗਏ ਹਨ। ਨਿਊਜ਼ੀਲੈਂਡ ਦੇ ਖਿਲਾਫ ਉਸ ਨੇ ਸਿਰਫ 72 ਗੇਂਦਾਂ 'ਚ 13 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ ਸੈਂਕੜਾ ਲਗਾਇਆ।
ਇਸ ਦੇ ਨਾਲ ਹੀ ਸ਼ੁਭਮਨ ਨੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਰਿਕਾਰਡ ਵੀ ਤੋੜ ਦਿੱਤਾ। ਵਿਰਾਟ ਨੇ ਹੁਣ ਤੱਕ ਤਿੰਨ ਵਨਡੇ ਸੀਰੀਜ਼ 'ਚ ਸਭ ਤੋਂ ਜ਼ਿਆਦਾ 283 ਦੌੜਾਂ ਬਣਾਈਆਂ ਸਨ ਪਰ ਸ਼ੁਭਮਨ ਨੇ ਸੈਂਕੜਾ ਲਗਾ ਕੇ ਇਹ ਅੰਕੜਾ 350 ਤੱਕ ਪਹੁੰਚਾ ਦਿੱਤਾ। ਸ਼ੁਭਮਨ ਦੀ ਪਾਰੀ ਦੌਰਾਨ ਦਰਸ਼ਕਾਂ ਨੂੰ ਬਿਹਤਰੀਨ ਸ਼ਾਟ ਦੇਖਣ ਨੂੰ ਮਿਲੇ।
3 ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਸਭ ਤੋਂ ਵੱਧ ਦੌੜਾਂ (Overall)
360 ਬਾਬਰ ਆਜ਼ਮ ਬਨਾਮ ਵੈਸਟ ਇੰਡੀਜ਼ 2016
360 ਸ਼ੁਭਮਨ ਗਿੱਲ ਬਨਾਮ ਨਿਊਜ਼ੀਲੈਂਡ 2023
349 ਇਮਰੁਲ ਕਾਇਸ ਬਨਾਮ ਜਿਮ 2018
342 ਕੁਇੰਟਨ ਡੀ ਕਾਕ ਬਨਾਮ ਭਾਰਤ 2013
330 ਮਾਰਟਿਨ ਗੁਪਟਿਲ ਬਨਾਮ ਇੰਗਲੈਂਡ 2013
ਸ਼ੁਭਮਨ ਹੁਣ ਸਭ ਤੋਂ ਤੇਜ਼ 4 ਵਨਡੇ ਸੈਂਕੜੇ ਬਣਾਉਣ ਵਾਲੇ ਭਾਰਤ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਭਾਰਤ ਵੱਲੋਂ ਇਹ ਰਿਕਾਰਡ ਸ਼ਿਖਰ ਧਵਨ ਦੇ ਨਾਂ ਸੀ ਜਿਸ ਨੇ ਇਹ ਰਿਕਾਰਡ 24 ਪਾਰੀਆਂ ਵਿੱਚ ਹਾਸਲ ਕੀਤਾ ਸੀ। ਜੇਕਰ ਓਵਰਆਲ ਦੀ ਗੱਲ ਕਰੀਏ ਤਾਂ ਇਮਾਮ-ਉਲ-ਹੱਕ (9 ਪਾਰੀਆਂ), ਕਵਿੰਟਮ ਡਿਕੌਕ (16 ਪਾਰੀਆਂ), ਡੈਨਿਸ ਐਮਿਸ (18 ਪਾਰੀਆਂ), ਸ਼ੁਭਮਨ ਗਿੱਲ (21 ਪਾਰੀਆਂ) ਅਤੇ ਸ਼ਿਮਰੋਨ ਹੇਟਮਾਇਰ ( 22 ਪਾਰੀਆਂ) ਇਸ ਲਿਸਟ ਵਿੱਚ ਬਰਕਰਾਰ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।