ਸ਼ੁਭੰਕਰ ਦਾ ਤੀਜੇ ਦੌਰ ’ਚ ਲਚਰ ਪ੍ਰਦਰਸ਼ਨ
Tuesday, Sep 03, 2019 - 10:36 AM (IST)
ਨਿਊਬਰਗ— ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਇੱਥੇ ਕੋਰਨ ਟੂਰ ਚੈਂਪੀਅਨਸ਼ਿਪ ਦੇ ਤੀਜੇ ਦੌਰ ’ਚ ਸੋਮਵਾਰ ਨੂੰ ਪੰਜ ਓਵਰ 77 ਦਾ ਖਰਾਬ ਪ੍ਰਦਰਸ਼ਨ ਕੀਤਾ। ਦੂਜੇ ਦੌਰ ਦੇ ਬਾਅਦ ਸਾਂਝੇ 10ਵੇਂ ਸਥਾਨ ’ਤੇ ਚਲ ਰਹੇ ਸ਼ੁਭੰਕਰ ਨੇ ਸਿਰਫ ਇਕ ਬਰਡੀ ਕੀਤੀ ਜਦਕਿ ਚਾਰ ਬੋਗੀ ਅਤੇ ਇਕ ਡਬਲ ਬੋਗੀ ਕਰ ਗਏ। ਇਸ ਪ੍ਰਦਰਸ਼ਨ ਨਾਲ ਸ਼ੁਭੰਕਰ ਸਾਂਝੇ 59ਵੇਂ ਸਥਾਨ ’ਤੇ ਖਿਸਕ ਗਏ। ਇੰਗਲੈਂਡ ਦੇ ਟਾਮ ਲੁਈਸ ਨੇ 6 ਅੰਡਰ ਦੇ ਸਕੋਰ ਨਾਲ ਕੁਲ 16 ਅੰਡਰ ਦੇ ਸਕੋਰ ਦੇ ਨਾਲ ਬੜ੍ਹਤ ਬਣਾਈ ਹੋਈ ਹੈ। ਲੁਈਸ ਤੋਂ ਦੋ ਸ਼ਾਟ ਪਿੱਛੇ ਐੱਲ. ਗਿ੍ਰਫਿਨ (68) 14 ਅੰਡਰ ਦੇ ਕੁਲ ਸਕੋਰ ਨਾਲ ਦੂਜੇ ਸਥਾਨ ’ਤੇ ਚਲ ਰਹੇ ਹਨ।
