ਸ਼ੁਭੰਕਰ ਤੇ ਭੁੱਲਰ ਸਪੇਨ ’ਚ ਕੱਟ ਹਾਸਲ ਕਰਨ ਤੋਂ ਖੁੰਝੇ

Sunday, Oct 17, 2021 - 04:02 PM (IST)

ਸ਼ੁਭੰਕਰ ਤੇ ਭੁੱਲਰ ਸਪੇਨ ’ਚ ਕੱਟ ਹਾਸਲ ਕਰਨ ਤੋਂ ਖੁੰਝੇ

ਵਾਲਡੇਰਾਮਾ (ਸਪੇਨ)– ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਤੇ ਗਗਨਜੀਤ ਭੁੱਲਰ ਦਿ ਐਂਡਾਲੂਸਿਆ ਮਾਸਟਰਸ ਟੂਰਨਾਮੈਂਟ ਦੇ ਸ਼ੁਰੂਆਤੀ ਦੋ ਦੌਰ 'ਚ ਖ਼ਰਾਬ ਖੇਡ ਦੇ ਕਾਰਨ ਕੱਟ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਏ। ਪਹਿਲੇ ਦੌਰ ਵਿਚ 82 ਦਾ ਨਿਰਾਸ਼ਾਜਨਕ ਕਾਰਡ ਖੇਡਣ ਵਾਲੇ ਭੁੱਲਰ ਨੇ ਦੂਜੇ ਦੌਰ ਵਿਚ ਸ਼ਾਨਦਾਰ ਵਾਪਸੀ ਕੀਤੀ ਤੇ 13 ਸ਼ਾਟਾਂ ਦਾ ਸੁਧਾਰ ਕਰਦੇ ਹੋਏ 69 ਦਾ ਕਾਰਡ ਖੇਡਿਆ। ਉਸਦਾ ਕੁਲ ਸਕੋਰ ਹਾਲਾਂਕਿ 9 ਓਵਰ ਦਾ ਰਿਹਾ ਜਿਹੜਾ ਕੱਟ ਹਾਸਲ ਕਰਨ ਲਈ ਕਾਫੀ ਨਹੀਂ ਸੀ। ਕੁਲ ਛੇ ਓਵਰ ਤਕ ਦਾ ਸਕੋਰ ਕਰਨ ਵਾਲੇ ਖਿਡਾਰੀਆਂ ਨੇ ਕੱਟ ਵਿਚ ਪ੍ਰਵੇਸ਼ ਕੀਤਾ। ਸ਼ੁਭੰਕਰ ਦਾ ਪ੍ਰਦਰਸ਼ਨ ਹੋਰ ਨਿਰਾਸ਼ਾਜਨਕ ਰਿਹਾ। ਉਸ ਨੇ ਦੂਜੇ ਦੌਰ ਵਿਚ ਚਾਰ ਓਵਰ 75 ਦਾ ਸਕੋਰ ਕੀਤਾ। ਉਸ ਨੇ ਪਹਿਲਾਂ ਅੱਠ ਓਵਰ 79 ਦਾ ਕਾਰਡ ਖੇਡਿਆ ਸੀ।


author

Tarsem Singh

Content Editor

Related News