ਨਿਸ਼ਾਨੇਬਾਜ਼ੀ ਵਿਸ਼ਵ ਕੱਪ ਫਾਈਨਲ : ਸੋਨਮ ਮਸਕਰ ਨੇ ਚਾਂਦੀ ਦਾ ਤਮਗਾ ਜਿੱਤਿਆ
Wednesday, Oct 16, 2024 - 11:15 AM (IST)

ਨਵੀਂ ਦਿੱਲੀ, (ਭਾਸ਼ਾ)–ਭਾਰਤ ਲਈ ਮੰਗਲਵਾਰ ਨੂੰ ਨਿਰਾਸ਼ਾਜਨਕ ਦਿਨ ਸੋਨਮ ਮਸਕਰ ਨੇ ਉਮੀਦ ਦੀ ਕਿਰਣ ਜਗਾਈ ਜਦੋਂ ਕੋਲ੍ਹਾਪੁਰ ਦੀ ਇਸ ਨਿਸ਼ਾਨੇਬਾਜ਼ ਨੇ ਇੱਥੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਫਾਈਨਲ ਦੇ ਪਹਿਲੇ ਦਿਨ ਮਹਿਲਾ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਵਿਚ ਦੂਜੇ ਸਥਾਨ ’ਤੇ ਰਹਿੰਦੇ ਹੋਏ ਚਾਂਦੀ ਤਮਗਾ ਜਿੱਤਿਆ। ਸੋਨਮ ਮਸਕਰ ਵਲੋਂ ਤਮਗਾ ਜਿੱਤਣ 'ਤੇ ਹਰ ਪਾਸੇ ਉਸ ਦੀ ਸ਼ਲਾਘਾ ਹੋ ਰਹੀ ਹੈ। ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਫਾਈਨਲ 'ਚ ਇਹ ਭਾਰਤ ਦਾ ਪਹਿਲਾ ਤਮਗਾ ਹੈ।