ਸ਼ੋਇਬ ਮਲਿਕ ਨੇ ਪੀਸੀਬੀ ਦੇ ਮੈਂਟਰ ਅਹੁਦਾ ਤੋਂ ਦਿੱਤਾ ਅਸਤੀਫਾ
Thursday, May 15, 2025 - 05:15 PM (IST)

ਲਾਹੋਰ- ਸ਼ੋਇਬ ਮਲਿਕ ਨੇ ਹੋਰ ਜਿੰਮੇਦਾਰੀਆਂ ਦਾ ਹਵਾਲਾ ਦਿੰਦੇ ਹੋਏ ਘਰੇਲੂ ਪ੍ਰਤੀਯੋਗਤਾਵਾਂ ਲਈ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਮੇਂਟਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੇਂਟਰ ਅਹੁਦੇ ਤੋਂ ਅਸਤੀਫਾ ਨੂੰ ਲੈ ਕੇ ਸ਼ੋਇਬ ਮਲਿਕ ਨੇ ਕਿਹਾ ਕਿ ਇਹ ਆਸਾਨ ਵਿਕਲਪ ਨਹੀਂ ਸੀ, ਪਰ ਆਪਣੀ ਜ਼ਿੰਮੇਦਾਰੀ 'ਤੇ ਵਿਚਾਰ ਕਰਨ ਤੋਂ ਮੈਨੂੰ ਅਹਿਸਾਸ ਹੋਇਆ ਕਿ ਕਈ ਹੋਰ ਜ਼ਿੰਮਦਾਰੀਆਂ ਨੂੰ ਨਿਭਾਉਣ ਨਾਲ ਮੈਂ ਪਾਕਿਸਤਾਨ ਕ੍ਰਿਕਟ ਅਤੇ ਆਪਣੀ ਹੋਰ ਪੇਸ਼ੇਵਰ ਅਤੇ ਵਿਅਕਤੀਗਤ ਪ੍ਰਾਥਮਿਕਤਾਵਾਂ ਲਈ ਆਪਣਾ ਸਰਵਸ਼੍ਰੇਸ਼ਠ ਨਹੀਂ ਦੇ ਸਕਾਂਗਾ।
ਜ਼ਿਕਰਯੋਗ ਹੈ ਕਿ ਮਲਿਕ ਨੇ 2 ਹਫਤੇ ਪਹਿਲਾਂ ਬੋਰਡ ਨੂੰ ਆਪਣਾ ਅਸਤੀਫਾ ਦਿੰਦੇ ਹੋਏ ਕਿਹਾ ਸੀ ਕਿ ਹੁਣ ਉਹ ਅਗਲੇ ਸ਼ੈਸਨ 'ਚ ਮੇਂਟਰ ਨਹੀਂ ਹੋਣਗੇ। ਪੀਸੀਬੀ ਨੇ ਸ਼ੋਇਬ ਮਲਿਕ, ਮਿਸਬਾਹ-ਉਲ-ਹੱਕ, ਸਕਲੈਨ ਮੁਸਤਾਕ, ਸਰਫਰਾਜ ਅਹਿਮਦ ਅਤੇ ਵਕਾਰ ਯੂਨਿਸ ਨੂੰ ਮੈਂਟਰ ਦੇ ਰੂਪ 'ਚ 2027 ਤੱਕ ਤਿੰਨ ਸਾਲ ਦੇ ਅਨੁਬੰਧ 'ਤੇ ਨਿਯੁਕਤ ਕੀਤਾ ਗਿਆ ਸੀ।
ਮਲਿਕ ਦਾ ਅਸਤੀਫਾ ਸਰਵਜਨਿਕ ਹੋਣ ਦੇ ਬਾਅਦ ਮੀਡੀਆ ਰਿਪੋਰਟਸ ਨੇ ਦੱਸਿਆ ਕਿ ਪੀਸੀਬੀ ਨੇ ਸਾਰੇ ਪੰਜ ਮੈਂਟਰਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਪੀਸੀਬੀ ਦੇ ਬੁਲਾਰੇ ਨੇ ਕਿਹਾ ਕਿ ਚੇਅਰਮੈਨ ਮੋਹਸਿਨ ਨਕਵੀ ਨੇ ਬੋਰਡ ਨੂੰ ਇਸ ਦੇ ਬਾਰੇ ਦੱਸਿਆ ਹੈ। ਨਾਲ ਹੀ ਹੋਰ ਮੈਂਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਿਸੇ ਵੀ ਬਦਲਾਅ ਦੇ ਬਾਰੇ 'ਚ ਸੂਚਿਤ ਨਹੀਂ ਕੀਤਾ ਗਿਆ ਹੈ।