ਸ਼ਿਵਮ ਦੁਬੇ ਦੇ ਸਮਰਥਨ 'ਚ ਆਏ ਯੁਵਰਾਜ ਸਿੰਘ, ਦਿੱਤਾ ਇਹ ਬਿਆਨ

Friday, Feb 07, 2020 - 01:29 PM (IST)

ਸ਼ਿਵਮ ਦੁਬੇ ਦੇ ਸਮਰਥਨ 'ਚ ਆਏ ਯੁਵਰਾਜ ਸਿੰਘ, ਦਿੱਤਾ ਇਹ ਬਿਆਨ

ਸਪੋਰਟਸ ਡੈਸਕ— ਟੀਮ ਇੰਡੀਆ ਦੇ ਯੁਵਾ ਤੇਜ਼ ਗੇਂਦਬਾਜ਼ ਸ਼ਿਵਮ ਦੁਬੇ ਨੇ ਪੰਜਵੇਂ ਅਤੇ ਆਖਰੀ ਟੀ-20 ਮੈਚ 'ਚ ਗੇਂਦਬਾਜ਼ੀ ਕਰਨ ਦੌਰਾਨ ਇਕ ਓਵਰ 'ਚ 31 ਦੌੜਾਂ ਲੁਟਾ ਦਿੱਤੀਆਂ ਸਨ ਜੋ ਕਿ ਨਵਾਂ ਭਾਰਤੀ ਸ਼ਰਮਨਾਕ ਰਿਕਾਰਡ ਹੈ। ਦੁਬੇ ਪਾਰੀ ਦਾ ਦਸਵਾਂ ਓਵਰ ਕਰਨ ਲਈ ਆਏ ਜਿਸ 'ਚ ਰਾਸ ਟੇਲਰ ਅਤੇ ਟਿਮ ਸੀਫਰਟ ਨੇ ਚਾਰ ਛੱਕਿਆਂ ਅਤੇ ਦੋ ਚੌਕਿਆਂ ਦੀ ਮਦਦ ਨਾਲ ਦੌੜਾਂ ਬਣਾਈਆਂ। ਇਹ ਟੀ-20 ਕੌਮਾਂਤਰੀ 'ਚ ਦੂਜਾ ਸਭ ਤੋਂ ਮਹਿੰਗਾ ਓਵਰ ਹੈ। ਜਿਸ ਤੋਂ ਬਾਅਦ ਫੈਂਸ ਨੇ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਖੂਬ ਕਲਾਸ ਲਾਈ। ਅਜਿਹੇ 'ਚ ਹੁਣ ਟੀਮ ਇੰਡੀਆ ਦੇ ਸਾਬਕਾ ਸਿਕਸਰ ਕਿੰਗ ਯੁਵਾਰਜ ਸਿੰਘ ਦੁਬੇ ਦੇ ਸਮਰਥਨ 'ਚ ਉਤਰ ਆਏ ਹਨ।
PunjabKesari
ਦਰਅਸਲ, ਇਕ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਯੁਵਰਾਜ ਸਿੰਘ ਨੇ ਕਿਹਾ, ''ਸੱਟ ਦੇ ਬਾਅਦ ਟੀਮ 'ਚ ਪਰਤਨ ਵਾਲੇ ਹਾਰਦਿਕ ਪੰਡਯਾ ਲਈ ਲੰਬੇ ਸਪੈਲ ਕਰਨਾ ਸੌਖਾ ਨਹੀਂ ਹੋਵੇਗਾ ਕਿਉਂਕਿ ਬੈਕ ਇੰਜੁਰੀ ਦੇ ਬਾਅਦ ਤੇਜ਼ ਗੇਂਦਬਾਜ਼ੀ ਮੁਸ਼ਕਲ ਹੋ ਜਾਂਦੀ ਹੈ। ਪਰ ਆਈ. ਸੀ. ਸੀ. ਟੀ-20 ਵਰਲਡ ਕੱਪ 2020 ਤਕ ਇਹ ਯਕੀਨੀ ਤੌਰ 'ਤੇ ਪੂਰੀ ਤਰ੍ਹਾਂ ਨਾਲ ਫਾਰਮ 'ਚ ਆ ਜਾਣਗੇ।'' ਯੁਵਰਾਜ ਨੇ ਅੱਗੇ ਕਿਹਾ, ''ਮੈਨੂੰ ਲਗਦਾ ਹੈ ਕਿ ਸ਼ਿਵਮ ਹੁਨਰਮੰਦ ਹਨ, ਪਰ ਇਸ ਦੇ ਲਈ ਤੁਹਾਨੂੰ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਮਾਂ ਦੇਣਾ ਹੋਵੇਗਾ ਤਾਂ ਹੀ ਤੁਸੀਂ ਉਸ ਦੇ ਭਵਿੱਖ ਬਾਰੇ ਕੁਝ ਤੈਅ ਕਰ ਸਕੋਗੇ।''


author

Tarsem Singh

Content Editor

Related News