ਸਾਨੀਆ ਨੇ ਓਸਟ੍ਰਾਵਾ 'ਚ ਸੈਸ਼ਨ ਦਾ ਜਿੱਤਿਆ ਪਹਿਲਾ ਖਿਤਾਬ
Sunday, Sep 26, 2021 - 08:51 PM (IST)
ਓਸਟ੍ਰਾਵਾ (ਚੈੱਕ ਗਣਰਾਜ) – ਭਾਰਤ ਦੀ ਸਟਾਰ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਸੈਸ਼ਨ ਦਾ ਪਹਿਲਾ ਖਿਤਾਬ ਜਿੱਤਿਆ। ਐਤਵਾਰ ਨੂੰ ਸਾਨੀਆ ਅਤੇ ਚੀਨ ਦੀ ਉਸਦੀ ਜੋੜੀਦਾਰ ਸ਼ੂਆਈ ਝਾਂਗ ਨੇ ਇੱਥੇ ਓਸਟ੍ਰਾਵਾ ਓਪਨ ਦੇ ਮਹਿਲਾ ਡਬਲਜ਼ ਫਾਈਨਲ ਵਿਚ ਕੇਟਲਿਨ ਕ੍ਰਿਸਟੀਅਨ ਤੇ ਏਰਿਨ ਰੋਟਲਿਫ ਦੀ ਜੋੜੀ ਨੂੰ ਹਰਾਇਆ। ਭਾਰਤ ਤੇ ਚੀਨ ਦੀ ਦੂਜੀ ਦਰਜਾ ਪ੍ਰਾਪਤ ਜੋੜੀ ਨੇ ਅਮਰੀਕਾ ਦੀ ਕ੍ਰਿਸਟੀਅਨ ਅਤੇ ਨਿਊਜ਼ੀਲੈਂਡ ਦੀ ਰੋਟਲਿਫ ਦੀ ਤੀਜੀ ਦਰਜਾ ਪ੍ਰਾਪਤ ਜੋੜੀ ਨੂੰ ਖਿਤਾਬੀ ਮੁਕਾਬਲੇ ਵਿਚ ਇੱਕ ਘੰਟਾ ਤੇ ਚਾਰ ਮਿੰਟ ਵਿਟ 6-3, 6-2 ਨਾਲ ਹਰਾਇਆ।
ਇਹ ਖ਼ਬਰ ਪੜ੍ਹੋ- ਜੇਹਾਨ ਨੇ ਫਾਰਮੂਲਾ-2 ਚੈਂਪੀਅਨਸ਼ਿਪ ਰੇਸ 'ਚ ਹਾਸਲ ਕੀਤਾ ਤੀਜਾ ਸਥਾਨ
34 ਸਾਲਾ ਦੀ ਸਾਨੀਆ ਤੇ ਝਾਂਗ ਨੇ ਇਸ ਡਬਲਯੂ. ਟੀ. ਏ. 500 ਪ੍ਰਤੀਯੋਗਿਤਾ ਦੇ ਸੈਮੀਫਾਈਨਲ ਵਿਚ ਇਰੀ ਹੋਜ਼ੁਮੀ ਅਤੇ ਮਾਕੋਤੋ ਨਿਨੋਮੀਆ ਦੀ ਜਾਪਾਨ ਦੀ ਚੌਥੀ ਦਰਜਾ ਪ੍ਰਾਪਤ ਜੋੜੀ ਨੂੰ ਸਿੱਧੇ ਸੈੱਟਾਂ ਵਿਚ 6-2, 7-5 ਨਾਲ ਹਰਾਇਆ ਸੀ। ਸਾਨੀਆ ਸੈਸ਼ਨ ਵਿਚ ਦੂਜੀ ਵਾਰ ਫਾਈਨਲ 'ਚ ਖੇਡ ਰਹੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿਛਲੇ ਮਹੀਨੇ ਅਮਰੀਕਾ 'ਚ ਕ੍ਰਿਸਟੀਨਾ ਮਸ਼ਾਲੇ ਦੇ ਨਾਲ ਮਿਲ ਕੇ ਡਬਲਯੂ. ਟੀ. ਏ. 250 ਕਲੀਵਲੈਂਡ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਜਗ੍ਹਾ ਬਣਾਈ ਸੀ, ਜਿੱਥੇ ਇਸ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।