ਸੈਫ ਚੈਂਪੀਅਨਸ਼ਿਪ ''ਚ ਚੰਗੇ ਪ੍ਰਦਰਸ਼ਨ ਦਾ ਭਰੋਸਾ : ਪਿੰਟੋ

Thursday, Sep 19, 2019 - 12:18 PM (IST)

ਸੈਫ ਚੈਂਪੀਅਨਸ਼ਿਪ ''ਚ ਚੰਗੇ ਪ੍ਰਦਰਸ਼ਨ ਦਾ ਭਰੋਸਾ : ਪਿੰਟੋ

ਕਾਠਮਾਂਡੂ— ਭਾਰਤੀ ਅੰਡਰ-18 ਫੁੱਟਬਾਲ ਟੀਮ ਦੇ ਕੋਚ ਫਲਾਇਡ ਪਿੰਟੋ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਆਗਾਮੀ ਸੈਫ ਚੈਂਪੀਅਨਸ਼ਿਪ 'ਚ ਟੀਮ ਦੀ ਜਿੱਤ ਦੀ ਲੈਅ ਜਾਰੀ ਰਹੇਗੀ। ਭਾਰਤੀ ਟੀਮ 23 ਸਤੰਬਰ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਜੋ ਭੁਵਨੇਸ਼ਵਰ 'ਚ ਸਖਤ ਟ੍ਰੇਨਿੰਗ ਕੈਂਪ ਦੇ ਬਾਅਦ ਇੱਥੇ ਪਹੁੰਚੀ ਹੈ।

ਪਿੰਟੋ ਨੇ ਕਿਹਾ, ''ਵਨੁਆਤੂ 'ਚ ਚੰਗੇ ਪ੍ਰਦਰਸ਼ਨ ਦੇ ਬਾਅਦ ਕੈਂਪ 'ਚ ਮਾਹੌਲ ਕਾਫੀ ਹਾਂ ਪੱਖੀ ਹੈ। ਸਾਰੇ ਖਿਡਾਰੀ ਸੈਫ ਚੈਂਪੀਅਨਸ਼ਿਪ 'ਚ ਜੇਤੂ ਲੈਅ ਨੂੰ ਜਾਰੀ ਰੱਖਣ ਲਈ ਵਚਨਬੱਧ ਹਨ।'' ਉਨ੍ਹਾਂ ਕਿਹਾ, ''ਸਾਨੂੰ ਆਪਣੀ ਕਾਬਲੀਅਤ 'ਤੇ ਭਰੋਸਾ ਹੈ। ਅਸੀਂ ਸਾਰੇ ਮੈਚਾਂ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਤਿਆਰ ਹਾਂ।'' ਮੁੱਖ ਕੋਚ ਨੇ ਕਿਹਾ ਕਿ ਏ.ਐੱਫ.ਸੀ. ਅੰਡਰ-19 ਚੈਂਪੀਅਨਸ਼ਿਪ ਕੁਆਲੀਫਾਇਰ ਦੀ ਤਿਆਰੀ ਲਈ ਸੈਫ ਟੂਰਨਾਮੈਂਟ ਅਹਿਮ ਸਾਬਤ ਹੋਵੇਗਾ। ਏ.ਐੱਫ.ਸੀ. ਅੰਡਰ-19 ਚੈਂਪੀਅਨਸ਼ਿਪ ਕੁਆਲੀਫਾਇਰ 'ਚ ਭਾਰਤ ਦਾ ਸਾਹਮਣਾ ਸਾਊਦੀ ਅਰਬ, ਉਜ਼ਬੇਕਿਸਤਾਨ ਅਤੇ ਅਫਗਾਨਿਸਤਾਨ ਨਾਲ ਹੋਵੇਗਾ।


author

Tarsem Singh

Content Editor

Related News