ਧਵਨ ਦੇ ਦਰਦ ਨੂੰ ਮਹਿਸੂਸ ਕਰ ਰਿਹਾ ਹਾਂ, ਪੰਤ ਨੂੰ ਸ਼ੁੱਭਕਾਮਨਾਵਾਂ : ਤੇਂਦੁਲਕਰ

Thursday, Jun 20, 2019 - 04:36 PM (IST)

ਧਵਨ ਦੇ ਦਰਦ ਨੂੰ ਮਹਿਸੂਸ ਕਰ ਰਿਹਾ ਹਾਂ, ਪੰਤ ਨੂੰ ਸ਼ੁੱਭਕਾਮਨਾਵਾਂ : ਤੇਂਦੁਲਕਰ

ਸਾਊਥੰਪਟਨ— ਮਹਾਨ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਸੱਟ ਕਾਰਨ ਭਾਰਤ ਦੀ ਵਰਲਡ ਕੱਪ ਟੀਮ 'ਚੋਂ ਬਾਹਰ ਹੋਣ ਵਾਲੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਦਰਦ ਨੂੰ ਮਹਿਸੂਸ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਉਮੀਦ ਜਤਾਈ ਕਿ ਧਵਨ ਦੀ ਜਗ੍ਹਾ ਟੀਮ 'ਚ ਸ਼ਾਮਲ ਰਿਸ਼ਭ ਪੰਤ ਚੰਗੀ ਬੱਲੇਬਾਜ਼ੀ ਕਰਨਗੇ। ਧਵਨ ਅੰਗੂਠੇ 'ਚ ਫੈਕਚਰ ਤੋਂ ਉਭਰ ਨਹੀਂ ਪਾਉਣ ਕਾਰਨ ਮੌਜੂਦਾ ਵਰਲਡ ਕੱਪ 'ਚੋਂ ਬਾਹਰ ਹੋ ਗਏ ਅਤੇ ਉਨ੍ਹਾਂ ਦੀ ਜਗ੍ਹਾ ਯੁਵਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ। ਧਵਨ ਨੂੰ 9 ਜੂਨ ਨੂੰ ਲੰਡਨ 'ਚ ਆਸਟਰੇਲੀਆ ਖਿਲਾਫ ਮੈਚ ਦੇ ਦੌਰਾਨ ਖੱਬੇ ਹੱਥ ਦੇ ਅੰਗੂਠੇ 'ਚ ਸੱਟ ਲੱਗ ਗਈ ਸੀ। ਇਸ ਮੈਚ 'ਚ ਉਨ੍ਹਾਂ ਸੈਂਕੜੇ ਵਾਲੀ ਪਾਰੀ ਖੇਡ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। 
PunjabKesari
ਤੇਂਦੁਲਕਰ ਨੇ ਟਵੀਟ ਕੀਤਾ, ''ਤੁਹਾਡਾ ਦਰਦ ਸਮਝ ਸਕਦਾ ਹਾਂ ਧਵਨ। ਤੁਸੀਂ ਚੰਗਾ ਖੇਡ ਰਹੇ ਹੋ ਅਤੇ ਇੰਨੇ ਵੱਡੇ ਟੂਰਨਾਮੈਂਟ ਦੇ ਵਿਚਾਲੇ ਸੱਟ ਦਾ ਸ਼ਿਕਾਰ ਹੋਣਾ ਦਿਲ ਦਿਖਾਉਣ ਵਾਲਾ ਹੁੰਦਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਮਜ਼ਬੂਤੀ ਨਾਲ ਵਾਪਸੀ ਕਰੋਗੇ।'' ਧਵਨ ਦੀ ਜਗ੍ਹਾ ਟੀਮ 'ਚ 21 ਸਾਲ ਦੇ ਵਿਕਟਕੀਪਰ ਬੱਲੇਬਾਜ਼ ਪੰਤ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੇ ਇੰਗਲੈਂਡ ਅਤੇ ਆਸਟਰੇਲੀਆ ਦੇ ਆਪਣੇ ਪਹਿਲੇ ਦੌਰੇ 'ਤੇ ਟੈਸਟ 'ਚ ਸੈਂਕੜੇ ਵਾਲੀਆਂ ਪਾਰੀਆਂ ਖੇਡ ਕੇ ਪ੍ਰਭਾਵਿਤ ਕੀਤਾ ਸੀ। ਤੇਂਦੁਲਕਰ ਨੇ ਟਵੀਟ ਕੀਤਾ, ''ਰਿਸ਼ਭ ਤੁਸੀਂ ਚੰਗਾ ਖੇਡ ਰਹੇ ਹੋ ਅਤੇ ਖੁਦ ਦੀ ਪ੍ਰਤਿਭਾ ਨੂੰ ਦਿਖਾਉਣ ਲਈ ਇਸ ਤੋਂ ਵੱਡਾ ਮੰਚ ਨਹੀਂ ਹੋ ਸਕਦਾ। ਸ਼ੁੱਭਕਾਮਨਾਵਾਂ।'' ਭਾਰਤੀ ਟੀਮ ਦਾ ਅਗਲਾ ਮੈਚ ਸ਼ਨੀਵਾਰ ਨੂੰ ਅਫਗਾਨਿਸਤਾਨ ਨਾਲ ਹੋਵੇਗਾ।

PunjabKesari

 


author

Tarsem Singh

Content Editor

Related News