ਤੇਂਦੁਲਕਰ ਨੇ ਮੌਜੂਦਾ ਭਾਰਤੀ ਗੇਂਦਬਾਜ਼ੀ ਹਮਲਾਵਰਤਾ ਨੂੰ ਸੰਪੂਰਨ ਕਰਾਰ ਦਿੱਤਾ

06/04/2019 3:02:13 PM

ਸਪੋਰਟਸ ਡੈਸਕ— ਚੈਂਪੀਅਨ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਮੰਨਣਾ ਹੈ ਕਿ ਜਸਪ੍ਰੀਤ ਬੁਮਰਾਹ ਦੀ ਅਗਵਾਈ 'ਚ ਭਾਰਤੀ ਕ੍ਰਿਕਟ ਦੀ ਹਮਲਾਵਰਤਾ ਇਸ ਦੌਰ 'ਚ ਸੰਪੂਰਨ ਹੈ ਪਰ ਇਸ ਦੀ ਤੁਲਨਾ 2003 ਅਤੇ 2011 ਦੇ ਗੇਂਦਬਾਜ਼ਾਂ ਨਾਲ ਨਹੀਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗੇਂਦਬਾਜ਼ਾਂ ਦੀ ਤੁਲਨਾ ਇਸੇ ਦੌਰ ਦੇ ਗੇਂਦਬਾਜ਼ਾਂ ਨਾਲ ਹੋਣੀ ਚਾਹੀਦੀ ਹੈ। 1992 ਅਤੇ 2011 ਵਿਚਾਲੇ 6 ਵਰਲਡ ਕੱਪ ਖੇਡ ਚੁੱਕੇ ਤੇਂਦੁਲਕਰ ਨੇ ਕਪਿਲ ਦੇਵ, ਜਵਾਗਲ ਸ਼੍ਰੀਨਾਥ ਅਤੇ ਜ਼ਹੀਰ ਖਾਨ ਦੀ ਅਗਵਾਈ ਵਾਲੇ ਤੇਜ਼ ਹਮਲੇ ਨੂੰ ਕਰੀਬ ਨਾਲ ਦੇਖਿਆ ਹੈ। ਉਨ੍ਹਾਂ ਕਿਹਾ ਕਿ ਅਲਗ-ਅਲਗ ਦੌਰ ਦੇ ਖਿਡਾਰੀਆਂ ਦੀ ਤੁਲਨਾ ਕਰਨਾ ਅਰਥਹੀਨ ਹੈ। 
PunjabKesari
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ''ਮੈਨੂੰ ਦੋ ਵੱਖ-ਵੱਖ ਦੌਰ ਦੇ ਖਿਡਾਰੀਆਂ ਦੀ ਤੁਲਨਾ ਪਸੰਦ ਨਹੀਂ ਹੈ ਜਦੋਂ ਖੇਡਣ ਦੇ ਨਿਯਮ ਅਲਗ ਸਨ ਅਤੇ ਪਿੱਚਾਂ ਵੀ ਅਜਿਹੀਆਂ ਨਹੀਂ ਸਨ।'' ਉਨ੍ਹਾਂ ਕਿਹਾ, ''ਹੁਣ ਦੋ ਨਵੀਆਂ ਗੇਂਦਾਂ ਹੁੰਦੀਆਂ ਹਨ ਅਤੇ ਫੀਲਡਿੰਗ ਦੀਆਂ ਪਾਬੰਦੀਆਂ ਵੀ ਹਨ ਭਾਵ 11ਵੇਂ ਤੋਂ 40ਵੇਂ ਓਵਰ ਵਿਚਾਲੇ 30 ਗਜ ਦੇ ਬਾਹਰ ਚਾਰ ਫੀਲਡਰ ਅਤੇ ਅਤੇ ਆਖਰੀ 10 ਓਵਰ 'ਚ ਪੰਜ ਹੁੰਦੇ ਹਨ। ਇਸ ਦਾ ਮਤਲਬ ਹੈ ਕਿ 100 ਮੀਟਰ ਦੇ ਦੌੜਾਕ ਹੁਣ ਨਵੇਂ ਨਿਯਮਾਂ ਦੇ ਤਹਿਤ 90 ਮੀਟਰ ਜਾਂ 80 ਮੀਟਰ ਦੌੜ ਰਹੇ ਹਨ।'' ਤੇਂਦੁਲਕਰ ਨੇ ਕਿਹਾ, ''ਗੇਂਦਬਾਜ਼ਾਂ ਲਈ ਵੀ ਮੁਸ਼ਕਲ ਹੈ ਕਿਉਂਕਿ ਰਿਵਰਸ ਸਵਿੰਗ ਨਹੀਂ ਮਿਲਦੀ। ਜੇਕਰ ਤੁਸੀਂ ਮੌਜੂਦਾ ਭਾਰਤੀ ਹਮਲਾਵਰਤਾ ਦੀ ਤੁਲਨਾ ਕਰਨਾ ਚਾਹੁੰਦੇ ਹੋ ਤਾਂ ਇਸ ਪੀੜ੍ਹੀ ਦੇ ਗੇਂਦਬਾਜ਼ਾਂ ਨਾਲ ਹੀ ਕਰੋ। ਇਸ ਦੌਰ 'ਚ ਇਹ ਬਹੁਤ ਚੰਗੀ ਹਮਲਾਵਰਤਾ ਹੈ।'' 
PunjabKesari
ਉਨ੍ਹਾਂ ਕਿਹਾ, ''ਮੈਂ 2003 ਅਤੇ 2011 ਵਰਲਡ ਕੱਪ 'ਚ ਸਾਡੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਾਂਗਾ। 2003 'ਚ ਸ਼੍ਰੀਨਾਥ, ਜ਼ਹੀਰ, ਨਹਿਰਾ ਅਤੇ ਹਰਭਜਨ ਸਨ ਜੋ ਸਾਨੂੰ ਫਾਈਨਲ ਤਕ ਲੈ ਗਏ। ਜਦਕਿ 2011 'ਚ ਜ਼ਹੀਰ, ਨਹਿਰਾ, ਹਰਭਜਨ ਅਤੇ ਮੁਨਾਫ ਪਟੇਲ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ।'' ਤੇਂਦੁਲਕਰ ਨੇ ਕਿਹਾ, ''ਮੌਜੂਦਾ ਹਮਲਾਵਰਤਾ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਇਸ ਦੌਰ ਦੀ ਮੁਕੰਮਲ ਹਮਲਾਵਰਤਾ ਹੈ। ਬੁਮਰਾਹ ਇਸ ਫਾਰਮੈਟ 'ਚ ਦੁਨੀਆ ਦਾ ਨੰਬਰ ਇਕ ਗੇਂਦਬਾਜ਼ ਹੈ ਅਤੇ ਹਮੇਸ਼ਾ ਵਿਕਟ ਲੈਂਦਾ ਹੈ।'' ਉਨ੍ਹਾਂ ਕਿਹਾ, ''ਇਸ ਤੋਂ ਇਲਾਵਾ ਕਲਾਈ ਦੇ ਸਪਿਨਰ ਕੁਲਦੀਪ ਅਤੇ ਚਾਹਲ ਵੀ ਵਿਚਾਲੇ ਦੇ ਓਵਰਾਂ 'ਚ ਮਿਲ ਕੇ ਚੰਗੀ ਗੇਂਦਬਾਜ਼ੀ ਕਰ ਰਹੇ ਹਨ।''


Tarsem Singh

Content Editor

Related News