ਸਬਾਲੇਂਕਾ ਨੇ ਜਿੱਤਿਆ ਮਿਆਮੀ ਓਪਨ

Monday, Mar 30, 2026 - 10:28 AM (IST)

ਸਬਾਲੇਂਕਾ ਨੇ ਜਿੱਤਿਆ ਮਿਆਮੀ ਓਪਨ

ਮਿਆਮੀ ਗਾਰਡਨਜ਼-  ਆਰਿਨਾ ਸਬਾਲੇਂਕਾ ਨੇ ਮਿਆਮੀ ਓਪਨ ਮਹਿਲਾ ਸਿੰਗਲਜ਼ ਫਾਈਨਲ ’ਚ ਕੋਕੋ ਗਾਫ ਨੂੰ 6-2, 4-6, 6-3 ਨਾਲ ਹਰਾ ਕੇ ਖਿਤਾਬ ਜਿੱਤ ਲਿਆ। 

ਦੁਨੀਆ ਦੀ ਨੰਬਰ ਇਕ ਖਿਡਾਰਨ ਸਬਾਲੇਂਕਾ ਚੌਥਾ ਦਰਜਾ ਪ੍ਰਾਪਤ ਗਾਫ ਨੂੰ ਹਰਾ ਕੇ ‘ਸਨਸ਼ਾਈਨ ਡਬਲ’ ਪੂਰਾ ਕਰਨ ਵਾਲੀ ਪਿਛਲੇ 4 ਸਾਲਾਂ ’ਚ ਪਹਿਲੀ ਖਿਡਾਰਨ ਬਣੀ। ਉਸ ਨੇ ਇੰਡੀਅਨ ਵੇਲਜ਼ ਖਿਤਾਬ ਵੀ ਜਿੱਤਿਆ ਸੀ। ਮਿਆਮੀ ਓਪਨ ’ਚ ਇਹ ਉਸ ਦੀ ਲਗਾਤਾਰ ਦੂਜੀ ਜਿੱਤ ਹੈ।


author

Tarsem Singh

Content Editor

Related News