ਰੋਹਿਤ ਸ਼ਰਮਾ ਨੇ ਕੀਤੀ ਨੰਨ੍ਹੀ ਫੈਨ ਨਾਲ ਮੁਲਾਕਾਤ, ਦਿੱਤਾ ਆਟੋਗ੍ਰਾਫ (ਵੀਡੀਓ)

Friday, Aug 23, 2024 - 04:56 PM (IST)

ਰੋਹਿਤ ਸ਼ਰਮਾ ਨੇ ਕੀਤੀ ਨੰਨ੍ਹੀ ਫੈਨ ਨਾਲ ਮੁਲਾਕਾਤ, ਦਿੱਤਾ ਆਟੋਗ੍ਰਾਫ (ਵੀਡੀਓ)

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੀ ਫੈਨ ਫਾਲੋਇੰਗ ਕਾਫੀ ਜ਼ਬਰਦਸਤ ਹੈ। ਰੋਹਿਤ ਸ਼ਰਮਾ ਨੂੰ ਹਰ ਉਮਰ ਵਰਗ ਦੇ ਲੋਕ ਪਸੰਦ ਕਰਦੇ ਹਨ। ਹਿਟਮੈਨ ਦੇ ਪ੍ਰਸ਼ੰਸਕ ਦੁਨੀਆ ਦੇ ਹਰ ਕੋਨੇ ਵਿੱਚ ਪਾਏ ਜਾਂਦੇ ਹਨ। ਹੁਣ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਭਾਰਤੀ ਕਪਤਾਨ ਆਪਣੀ ਨੰਨ੍ਹੀ ਫੈਨ ਨੂੰ ਮਿਲਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਰੋਹਿਤ ਨੇ ਦਿੱਤਾ ਨੰਨ੍ਹੀ ਫੈਨ ਨੂੰ ਆਟੋਗ੍ਰਾਫ
ਇਸ ਵੀਡੀਓ 'ਚ ਰੋਹਿਤ ਸ਼ਰਮਾ ਆਪਣੀ ਇਕ ਛੋਟੀ ਫੈਨ ਨੂੰ ਬੱਲੇ 'ਤੇ ਆਟੋਗ੍ਰਾਫ ਦਿੰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਉਹ ਉੱਥੇ ਮੌਜੂਦ ਹੋਰ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਦੇ ਰਹੇ ਹਨ। ਰੋਹਿਤ ਸ਼ਰਮਾ ਆਪਣੇ ਦੋਵੇਂ ਪ੍ਰਸ਼ੰਸਕਾਂ ਨਾਲ ਤਸਵੀਰਾਂ ਵੀ ਖਿੱਚਵਾਈਆਂ। ਇਸ ਦੌਰਾਨ ਰੋਹਿਤ ਨੇ ਬਲੈਕ ਸ਼ੇਡ ਵਾਲੀ ਟੀ-ਸ਼ਰਟ ਤੇ ਚਸ਼ਮਾ ਵੀ ਲਗਾਇਆ ਹੋਇਆ ਹੈ। ਉਨ੍ਹਾਂ ਦੀ ਫੈਨ ਯੈਲੋ ਰੰਗ ਦੀ ਟੀ-ਸ਼ਰਟ 'ਚ ਨਜ਼ਰ ਆ ਰਹੀ ਹੈ।

 

ਰੋਹਿਤ ਸ਼ਰਮਾ ਨੇ ਆਪਣੀ ਕਪਤਾਨੀ ਹੇਠ ਭਾਰਤ ਨੂੰ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਵੀ ਦਿਵਾਇਆ ਸੀ। ਇਸ ਤੋਂ ਬਾਅਦ ਉਹ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ 'ਚ ਆਖਰੀ ਵਾਰ ਮੈਦਾਨ 'ਤੇ ਖੇਡਦੇ ਨਜ਼ਰ ਆਏ। ਇਸ ਸੀਰੀਜ਼ 'ਚ ਵੀ ਰੋਹਿਤ ਸ਼ਰਮਾ ਨੇ ਆਪਣੇ ਬੱਲੇ ਨਾਲ ਕਾਫੀ ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਹੁਣ 19 ਸਤੰਬਰ ਤੋਂ ਬੰਗਲਾਦੇਸ਼ ਖਿਲਾਫ ਹੋਣ ਵਾਲੀ 2 ਟੈਸਟ ਮੈਚਾਂ ਦੀ ਸੀਰੀਜ਼ 'ਚ ਭਾਰਤ ਲਈ ਖੇਡਦੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਰੋਹਿਤ ਆਪਣੀਆਂ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਇਨ੍ਹੀਂ ਦਿਨੀਂ ਉਹ ਮੁੰਬਈ ਸਥਿਤ ਆਪਣੇ ਘਰ 'ਚ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ।

 


author

Aarti dhillon

Content Editor

Related News