ਰੋਹਿਤ-ਬੁਮਰਾਹ ਨੇ ਇਕੱਠੇ ਖੇਡੇ ਹਨ 98 ਮੈਚ, ਕਦੇ ਨਹੀਂ ਕੀਤੀ ਇਕੱਠੇ ਬੱਲੇਬਾਜ਼ੀ

Thursday, Apr 02, 2020 - 02:53 AM (IST)

ਰੋਹਿਤ-ਬੁਮਰਾਹ ਨੇ ਇਕੱਠੇ ਖੇਡੇ ਹਨ 98 ਮੈਚ, ਕਦੇ ਨਹੀਂ ਕੀਤੀ ਇਕੱਠੇ ਬੱਲੇਬਾਜ਼ੀ

ਨਵੀਂ ਦਿੱਲੀ - ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਹੁਣ ਤੱਕ ਅੰਤਰਰਾਸ਼ਟਰੀ ਕ੍ਰਿਕਟ ਵਿਚ 98 ਮੈਚਾਂ ਵਿਚ ਇਕੱਠੇ  ਖੇਡ ਚੁੱਕੇ ਹਨ ਪਰ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਕਦੇ ਇਕੱਠੇ ਬੱਲੇਬਾਜ਼ੀ ਨਹੀਂ ਕੀਤੀ। ਇਸ ਮਾਮਲੇ ਵਿਚ ਸਨਤ ਜੈਸੂਰੀਆ ਅਤੇ ਮੁਥੱਈਆ ਮੁਰਲੀਧਰਨ ਦੇ 408 ਮੈਚਾਂ ਦੇ ਵਿਸ਼ਵ ਰਿਕਾਰਡ ਤੋਂ ਉਹ ਅਜੇ ਕਾਫੀ ਪਿੱਛੇ ਹਨ। ਕੋਰੋਨਾ ਵਾਇਰਸ ਸੰਕਟ ਕਾਰਣ ਅਜੇ ਅੰਤਰਰਾਸ਼ਟਰੀ ਖੇਡ ਸਰਗਰਮੀਆਂ ਠੱਪ ਪਈਆਂ ਹੋਈਆਂ ਹਨ। ਇਸ ਤੋਂ ਉਭਰਨ ਤੋਂ ਬਾਅਦ ਜਦੋਂ ਕ੍ਰਿਕਟ ਸ਼ੁਰੂ ਹੋਵੇਗੀ ਤਾਂ ਰੋਹਿਤ-ਬੁਮਰਾਹ ਵੀ ਉਨ੍ਹਾਂ ਜੋੜੀਆਂ ਵਿਚ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਨੇ 100 ਤੋਂ ਵੱਧ ਮੈਚ ਖੇਡਣ 'ਤੇ ਵੀ ਕਦੇ ਇਕੱਠਿਆਂ ਬੱਲੇਬਾਜ਼ੀ ਨਹੀਂ ਕੀਤੀ। ਰੋਹਿਤ ਅਤੇ ਬੁਮਰਾਹ ਨੇ ਹੁਣ ਤੱਕ 4 ਟੈਸਟ, 55 ਵਨ ਡੇ  ਅਤੇ 39 ਟੀ-20 ਅੰਤਰਰਾਸ਼ਟਰੀ ਮੈਚ ਇਕੱਠੇ ਖੇਡੇ ਹਨ। ਰੋਹਿਤ 2013 ਤੋਂ ਨਿਯਮਿਤ ਤੌਰ 'ਤੇ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾਅ ਰਿਹਾ ਹੈ, ਜਦਕਿ ਬੁਮਰਾਹ ਨੂੰ 2016 ਵਿਚ ਅੰਤਰਰਾਸ਼ਟਰੀ ਕ੍ਰਿਕਟ ਵਿਚ ਡੈਬਿਊ ਦਾ ਮੌਕਾ ਮਿਲਿਆ।


author

Gurdeep Singh

Content Editor

Related News