ਬੋਪੰਨਾ, ਕੁਈਵਾਸ ਵਿੰਬਲਡਨ ਦੇ ਪਹਿਲੇ ਦੌਰ ''ਚੋਂ ਬਾਹਰ, ਸ਼ਰਨ ਅਗਲੇ ਦੌਰ ''ਚ
Friday, Jul 05, 2019 - 11:43 AM (IST)

ਲੰਡਨ— ਰੋਹਨ ਬੋਪੰਨਾ ਅਤੇ ਉਨ੍ਹਾਂ ਦੇ ਜੋੜੀਦਾਰ ਪਾਬਲੋ ਕੁਈਵਾਸ ਇੱਥੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਪਹਿਲੇ ਦੌਰ 'ਚੋਂ ਹਾਰ ਕੇ ਬਾਹਰ ਹੋ ਗਏ ਪਰ ਦਿਵਿਜ ਸ਼ਰਨ ਅੱਗੇ ਵਧਣ 'ਚ ਸਫਲ ਰਹੇ। ਸ਼ਰਨ ਹੁਣ ਪੁਰਸ਼ ਡਬਲਜ਼ 'ਚ ਇਕੱਲੇ ਭਾਰਤੀ ਖਿਡਾਰੀ ਰਹਿ ਗਏ ਹਨ। ਬੋਪੰਨਾ ਅਤੇ ਉਰੂਗਵੇ ਦੀ ਕੁਈਵਾਸ ਦੀ ਜੋੜੀ ਨਿਊਜ਼ੀਲੈਂਡ ਦੇ ਮਾਰਕਸ ਡੇਨੀਅਲ ਅਤੇ ਨੀਦਰਲੈਂਡ ਦੇ ਵੇਸਲੀ ਕੂਲਹੋਫ ਦੇ ਖਿਲਾਫ 2 ਘੰਟੇ 32 ਮਿੰਟ ਤਕ ਚਲੇ ਮੈਚ 'ਚ 4-6, 4-6, 6-4, 6-7 (7) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਵਿਚਾਲੇ ਸ਼ਰਨ ਅਤੇ ਮਾਰਸੇਲੋ ਡੇਮੋਲਾਈਨਰ ਦੀ ਜੋੜੀ ਨੇ 13ਵਾਂ ਦਰਜਾ ਪ੍ਰਾਪਤ ਮੌਜੂਦਾ ਫ੍ਰੈਂਚ ਓਪਨ ਚੈਂਪੀਅਨ ਕੇਵਿਨ ਕ੍ਰਾਵਿਟਜ਼ ਅਤੇ ਆਂਦ੍ਰੀਆਸ ਮੀਜ ਨੂੰ 7-5, 6-4, 7-5 ਨਾਲ ਹਰਾਇਆ।