CSK ਨੂੰ ਆਈ ਲੰਮੇ ਵਾਲ ਵਾਲੇ ਮਾਹੀ ਦੀ ਯਾਦ, ਸ਼ੇਅਰ ਕੀਤੀ ਧੋਨੀ ਦੀ ਖਾਸ ਤਸਵੀਰ

Friday, May 08, 2020 - 07:10 PM (IST)

CSK ਨੂੰ ਆਈ ਲੰਮੇ ਵਾਲ ਵਾਲੇ ਮਾਹੀ ਦੀ ਯਾਦ, ਸ਼ੇਅਰ ਕੀਤੀ ਧੋਨੀ ਦੀ ਖਾਸ ਤਸਵੀਰ

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੈਸ਼ਨ ਮੁਅੱਤਲ ਕੀਤਾ ਹੈ। ਅਜਿਹੇ 'ਚ ਆਈ. ਪੀ. ਐੱਲ. ਟੀਮਾਂ ਸੋਸ਼ਲ ਮੀਡੀਆ ਦੇ ਜਰੀਏ ਫੈਂਸ ਦੇ ਸਾਹਮਣੇ ਆਪਣੇ ਖਿਡਾਰੀਆਂ ਦੀਆਂ ਪੁਰਾਣੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰ ਰਹੀਆਂ ਹਨ। ਚੇਨਈ ਸੁਪਰ ਕਿੰਗਸ ਨੇ ਇਸ ਦੌਰਾਨ ਮਹਿੰਦਰ ਸਿੰਘ ਧੋਨੀ ਦੀ ਉਸ ਸਮੇਂ ਦੀ ਤਸਵੀਰ ਨੂੰ ਸ਼ੇਅਰ ਕੀਤਾ ਜਦੋ ਉਹ ਲੰਮੇ ਵਾਲਾਂ ਦੀ ਵਜ੍ਹਾ ਨਾਲ ਚਰਚਾ 'ਚ ਰਹਿੰਦੇ ਸੀ। ਲੰਮੇਂ ਵਾਲਾਂ ਦੇ ਨਾਲ ਹੀ ਧੋਨੀ ਨੇ ਭਾਰਤੀ ਟੀਮ 'ਚ ਡੈਬਿਊ ਕੀਤਾ ਸੀ। ਧੋਨੀ ਆਪਣੇ 5ਵੇਂ ਮੈਚ 'ਚ ਪਾਕਿਸਤਾਨ ਵਿਰੁੱਧ ਖੇਡੀ ਗਈ 148 ਦੌੜਾਂ ਦੀ ਪਾਰੀ 'ਚ ਵੀ ਲੰਮੇ ਵਾਲ ਲਹਿਰਾਉਂਦੇ ਦਿਖੇ ਸਨ। ਦੱਖਣੀ ਅਫਰੀਕਾ 'ਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਪਹਿਲੇ ਵਿਸ਼ਵ ਕੱਪ 'ਚ ਧੋਨੀ ਨੇ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ ਤੇ ਟੀਮ ਨੂੰ ਵਿਸ਼ਵ ਜੇਤੂ ਵੀ ਬਣਾਇਆ ਸੀ। ਇਸ ਦੌਰਾਨ ਵੀ ਧੋਨੀ ਦੇ ਲੰਮੇ ਵਾਲ ਚਰਚਾ 'ਚ ਰਹੇ ਸੀ।


ਹਾਲਾਂਕਿ ਇਸ ਸਮੇਂ ਤੋਂ ਬਾਅਦ ਧੋਨੀ ਨੇ ਆਪਣੇ ਲੰਮੇ ਵਾਲ ਕਟਵਾ ਦਿੱਤੇ ਸੀ ਪਰ ਚੇਨਈ ਸੁਪਰ ਕਿੰਗਸ ਨੇ ਆਪਣੇ ਕਪਤਾਨ ਦੇ ਲੰਮੇ ਵਾਲਾਂ ਦੀ ਯਾਦ ਇਸ ਤਸਵੀਰ ਦੇ ਜਰੀਏ ਯਾਦ ਕਰਵਾ ਦਿੱਤੀ ਹੈ। ਇਸ ਫੋਟੋ 'ਚ ਧੋਨੀ ਦੇ ਨਾਲ ਹਰਭਜਨ ਸਿੰਘ, ਸੁਰੇਸ਼ ਰੈਨਾ, ਬਾਲਾਜੀ ਤੇ ਵੇਣੁਗੋਪਾਲ ਰਾਵ ਦਿਖ ਰਹੇ ਹਨ। ਫ੍ਰੈਂਚਾਇਜ਼ੀ ਨੇ ਫੋਟੋ ਟਵੀਟ ਕਰਦੇ ਹੋਏ ਲਿਖਿਆ- ਮੈਨ ਇਨ ਬਲੂ, ਪੀਲੇ ਰੰਗ 'ਚ ਇਕ ਸਾਥ ਖੇਡਣਾ ਸ਼ੁਰੂ ਕਰਨ ਤੋਂ ਪਹਿਲਾਂ ਅਲੱਗ ਰੰਗ 'ਚ। ਇਹ ਅਨਮੋਲ ਹੈ। 2005 'ਚ ਸ਼੍ਰੀਲੰਕਾ ਦਾ ਦੌਰਾ।


author

Gurdeep Singh

Content Editor

Related News