ਰੀਅਲ ਮੈਡ੍ਰਿਡ ਦਾ ਖਰਾਬ ਪ੍ਰਦਰਸ਼ਨ, ਰਾਇਓ ਤੋਂ ਹਾਰੀ ਜ਼ਿਦਾਨ ਦੀ ਟੀਮ

Monday, Apr 29, 2019 - 02:21 PM (IST)

ਰੀਅਲ ਮੈਡ੍ਰਿਡ ਦਾ ਖਰਾਬ ਪ੍ਰਦਰਸ਼ਨ, ਰਾਇਓ ਤੋਂ ਹਾਰੀ ਜ਼ਿਦਾਨ ਦੀ ਟੀਮ

ਮੈਡ੍ਰਿਡ— ਰੀਅਲ ਮੈਡ੍ਰਿਡ ਦੀ ਲੰਬੇ ਸਮੇਂ ਤੋਂ ਵਿਰੋਧੀ ਬਾਰਸੀਲੋਨਾ ਜਿੱਥੇ ਲਾ ਲਿਗਾ ਖਿਤਾਬ ਜਿੱਤਣ 'ਚ ਸਫਲ ਰਿਹਾ ਉੱਥੇ ਹੀ ਜ਼ਿਨੇਦਿਨ ਜ਼ਿਦਾਨ ਦੀ ਟੀਮ ਨੂੰ 19ਵੇਂ ਸਥਾਨ 'ਤੇ ਕਾਬਜ਼ ਰਾਇਓ ਵੇਲੇਕਾਨੋ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਨਾਲ ਰੀਅਲ ਲਾ ਲਿਗਾ ਫੁੱਟਬਾਲ ਟੂਰਨਾਮੈਂਟ ਦੇ ਨਵੇਂ ਚੈਂਪੀਅਨ ਤੋਂ 18 ਅੰਕ ਪਿੱਛੇ ਹੋ ਗਿਆ ਹੈ।
PunjabKesari
ਵਾਲੇਕਾਸ 'ਚ ਐਤਵਾਰ ਨੂੰ ਖੇਡੇ ਗਏ ਮੈਚ 'ਚ ਰਾਇਓ ਨੇ ਰੀਅਲ ਮੈਡ੍ਰਿਡ 'ਤੇ 1-0 ਦੀ ਜਿੱਤ ਦਰਜ ਕੀਤੀ। ਇਸ ਤਰ੍ਹਾਂ ਨਾਲ ਜ਼ਿਦਾਨ ਦੇ ਦੂਜੇ ਕਾਰਜਕਾਲ 'ਚ ਰੀਅਲ ਮੈਡ੍ਰਿਡ ਨੇ ਜੋ ਅੱਠ ਮੈਚ ਖੇਡੇ ਹਨ ਉਨ੍ਹਾਂ 'ਚੋਂ ਉਸ ਨੂੰ ਸਿਰਫ ਚਾਰ' ਚ ਹੀ ਜਿੱਤ ਮਿਲੀ ਹੈ। ਟੀਮ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜ਼ਿਦਾਨ ਦੇ ਕੋਚ ਦੇ ਰੂਪ 'ਚ ਵਾਪਸੀ ਦੇ ਬਾਅਦ ਕੋਈ ਸੁਧਾਰ ਦੇਖਣ ਨੂੰ ਨਹੀਂ ਮਿਲਿਆ ਹੈ। ਰਾਇਓ ਨੇ ਐਂਡਰੀ ਇਮਬਾਰਾ ਦੀ ਪੈਨਲਟੀ 'ਤੇ ਕੀਤੇ ਗਏ ਗੋਲ ਨਾਲ ਜਿਤ ਦਰਜ ਕੀਤੀ। ਵੀ.ਏ.ਆਰ. ਦੇ ਜ਼ਰੀਏ ਉਸ ਨੂੰ ਪੈਨਲਟੀ ਮਿਲੀ ਸੀ।


author

Tarsem Singh

Content Editor

Related News