ਯੁਵਰਾਜ ਸਿੰਘ ਨੂੰ ਮਿਲੀ ਵੱਡੀ ਸਫਲਤਾ, ਵਜ੍ਹਾ ਜਾਨਣ ਲਈ ਪੜ੍ਹੋ ਪੂਰੀ ਖਬਰ

12/09/2017 1:11:08 PM

ਨਵੀਂ ਦਿੱਲੀ, (ਬਿਊਰੋ)— ਟੀਮ ਇੰਡੀਆ ਦੇ ਸਟਾਈਲਿਸ਼ ਯੁਵਰਾਜ ਸਿੰਘ ਨੂੰ ਭਾਵੇਂ ਹੀ ਬੀ.ਸੀ.ਸੀ.ਆਈ. ਦੇ ਚੋਣਕਰਤਾ ਟੀਮ ਇੰਡੀਆ 'ਚ ਉਨ੍ਹਾਂ ਦੀ ਰੀ-ਐਂਟਰੀ ਲਈ ਨਜ਼ਰਅੰਦਾਜ਼ ਕਰ ਰਹੇ ਹਨ ਪਰ ਇਕ ਹੋਰ ਮੋਰਚੇ 'ਤੇ ਉਨ੍ਹਾਂ ਲਈ ਰਾਹਤ ਦੀ ਖਬਰ ਹੈ। ਬੀ.ਸੀ.ਸੀ.ਆਈ. ਨੇ ਯੁਵਰਾਜ ਸਿੰਘ ਨੂੰ ਬਕਾਇਆ ਤਿੰਨ ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਹੈ ਜਿਸ ਲਈ ਉਹ ਲੰਬੇ ਸਮੇਂ ਤੋਂ ਬੋਰਡ ਦੇ ਚੱਕਰ ਲਗਾ ਰਹੇ ਸਨ।
PunjabKesari
ਦਰਅਸਲ, ਯੁਵਰਾਜ ਆਈ.ਪੀ.ਐੱਲ. 2016 'ਚ ਸੱਟ ਦਾ ਸ਼ਿਕਾਰ ਹੋਣ ਦੇ ਚਲਦੇ ਆਪਣੀ ਟੀਮ ਸਨਰਾਈਜ਼ਰਸ ਹੈਦਰਾਬਾਦ ਦੇ ਲਈ 7 ਮੁਕਾਬਲਿਆਂ 'ਚ ਨਹੀਂ ਖੇਡ ਸਕੇ ਸਨ। ਯੁਵਰਾਜ ਨੂੰ ਇਹ ਸੱਟ ਆਈ.ਪੀ.ਐੱਲ. ਤੋਂ ਐਨ ਪਹਿਲੇ ਟੀ-20 ਵਰਲਡ ਕੱਪ ਦੇ ਦੌਰਾਨ ਲੱਗੀ ਸੀ। ਬੀ.ਸੀ.ਸੀ.ਆਈ. ਦਾ ਨਿਯਮ ਹੈ ਕਿ ਜੇਕਰ ਕੋਈ ਖਿਡਾਰੀ ਟੀਮ ਇੰਡੀਆ ਦੇ ਲਈ ਖੇਡਦੇ ਹੋਏ ਸੱਟ ਦਾ ਸ਼ਿਕਾਰ ਹੋ ਕੇ ਆਈ.ਪੀ.ਐੱਲ. ਤੋਂ ਬਾਹਰ ਹੋ ਜਾਂਦਾ ਹੈ ਤਾਂ ਉਸ ਦੇ ਨੁਕਸਾਨ ਦਾ ਭੁਗਤਾਨ ਬੋਰਡ ਕਰਦਾ ਹੈ। ਆਸ਼ੀਸ਼ ਨਹਿਰਾ ਦੇ ਮਾਮਲੇ 'ਚ ਅਜਿਹਾ ਹੀ ਹੋ ਚੁੱਕਾ ਹੈ ਪਰ ਬੋਰਡ ਯੁਵਰਾਜ ਨੂੰ ਪੈਸੇ ਦੇਣ ਤੋਂ ਕਤਰਾ ਰਿਹਾ ਸੀ, ਇਹ ਰਕਮ 3,11,29,411 ਰੁਪਏ ਸੀ। ਇਸ ਦੇ ਲਈ ਉਸ ਦੀ ਮਾਂ ਵੀ ਕਈ ਵਾਰ ਫੋਨ ਕਰ ਚੁੱਕੀ ਸੀ। ਖਬਰਾਂ ਮੁਤਾਬਕ ਬੋਰਡ ਨੇ ਯੁਵਰਾਜ ਦੀ ਬਕਾਇਆ ਰਕਮ ਦਾ ਭੁਗਤਾਨ ਕਰ ਦਿੱਤਾ ਹੈ।
PunjabKesari
ਯੁਵਰਾਜ ਪਿਛਲੇ ਕਈ ਦਿਨਾਂ ਤੱਕ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਰਹੇ ਜਿੱਥੇ ਉਨ੍ਹਾਂ ਨੇ ਆਪਣੀ ਫਿੱਟਨੈਸ 'ਤੇ ਕੰਮ ਕਰਦੇ ਹੋਏ 'ਯੋ-ਯੋ' ਟੈਸਟ ਵੀ ਪਾਸ ਕਰ ਲਿਆ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਸ਼੍ਰੀਲੰਕਾ ਦੇ ਖਿਲਾਫ ਵਨਡੇ ਅਤੇ ਟੀ-20 ਸੀਰੀਜ਼ ਦੇ ਲਈ ਟੀਮ ਇੰਡੀਆ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ, ਯੁਵਰਾਜ ਸਿੰਘ ਦਾ ਦਾਅਵਾ ਹੈ ਕਿ ਉਹ 2019 'ਚ ਹੋਣ ਵਾਲੇ ਵਰਲਡ ਕੱਪ 'ਚ ਖੇਡਣ ਦੇ ਲਈ ਆਪਣੀ ਕੋਸ਼ਿਸ਼ ਜਾਰੀ ਰੱਖਣਗੇ।


Related News