WTC Final ਤੋ ਪਹਿਲਾਂ ਪ੍ਰੈਕਟਿਸ ਮੈਚ ’ਚ ਗੱਜਿਆ ਰਵਿੰਦਰ ਜਡੇਜਾ ਦਾ ਬੱਲਾ, ਠੋਕਿਆ ਅਰਧ ਸੈਂਕੜਾ

Monday, Jun 14, 2021 - 03:45 PM (IST)

WTC Final ਤੋ ਪਹਿਲਾਂ ਪ੍ਰੈਕਟਿਸ ਮੈਚ ’ਚ ਗੱਜਿਆ ਰਵਿੰਦਰ ਜਡੇਜਾ ਦਾ ਬੱਲਾ, ਠੋਕਿਆ ਅਰਧ ਸੈਂਕੜਾ

ਸਪੋਰਟਸ ਡੈਸਕ— ਸਾਊਥੰਪਟਨ ’ਚ ਭਾਰਤੀ ਟੀਮ ਦੇ ਅਭਿਆਸ ਮੈਚ ਦੇ ਤੀਜੇ ਦਿਨ ਰਵਿੰਦਰ ਜਡੇਜਾ ਨੇ ਅਜੇਤੂ ਅਰਧ ਸੈਂਕੜਾ ਲਾਇਆ। ਤਜਰਬੇਕਾਰ ਆਲਰਾਊਂਡਰ ਨੇ ਅਭਿਆਸ ’ਚ 74 ਗੇਂਦਾਂ ’ਚ ਅਜੇਤੂ 54 ਦੌੜਾਂ ਬਣਾਈਆਂ। ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਦੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫ਼ਾਈਨਲ ਤੋਂ ਪਹਿਲਾਂ, ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਇੰਗਲੈਂਡ ਦੇ ਹਾਲਾਤ ਦੇ ਮੁਤਾਬਕ ਢਲਣ ਲਈ ਸਖ਼ਤ ਮਿਹਨਤ ਕਰ ਰਹੀ ਹੈ।

ਏਜਿਸ ਬਾਊਲ ’ਚ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਹਾਈ-ਵੋਲਟੇਜ ਮੈਚ ’ਚ ਨਿਊਜ਼ੀਲੈਂਡ ਤੇ ਭਾਰਤ ਭਿੜਨਗੇ। ਬੀ. ਸੀ. ਸੀ. ਆਈ. ਨੇ ਐਤਵਾਰ ਨੂੰ ਇਕ ਵੀਡੀਓ ਕਲਿਪ ਸਾਂਝਾ ਕੀਤਾ ਜਿਸ ’ਚ ਤੀਜੇ ਦਿਨ ਦੀ ਪਾਰੀ ਦੀ ਝਲਕ ਸੀ। ਜਡੇਜਾ ਨੂੰ ਇਸ਼ਾਂਤ ਸ਼ਰਮਾ ਦੀ ਗੇਂਦ ’ਤੇ ਸ਼ਾਨਦਾਰ ਕਵਰ ਡ੍ਰਾਈਵ ਖੇਡਦੇ ਹੋਏ ਦੇਖਿਆ ਗਿਆ, ਜਿਨ੍ਹਾਂ ਨੇ ਅਭਿਆਸ ਮੈਚ ਦੇ ਦੂਜੇ ਦਿਨ ਤਿੰਨ ਵਿਕਟ ਹਾਸਲ ਕੀਤੇ ਸਨ। ਬੀ. ਸੀ. ਸੀ. ਆਈ. ਨੇ ਟਵੀਟ ਕੀਤਾ, ਰਵਿੰਦਰ ਜਡੇਜਾ ਨੇ ਪ੍ਰੈਕਟਿਸ ਮੈਚ ’ਚ ਅਰਧ ਸੈਂਕੜਾ (76 ਗੇਂਦਾਂ ’ਤੇ ਅਜੇਤੂ 54 ਦੌੜਾਂ) ਬਣਾਇਆ। ਮੁਹੰਮਦ ਸਿਰਾਜ ਨੇ 22 ਦੌੜਾਂ ਦੇ ਕੇ 2 ਵਿਕਟਾਂ ਆਪਣੇ ਨਾਂ ਕੀਤੀਆਂ।


author

Tarsem Singh

Content Editor

Related News