ਰਣਜੀ ਟਰਾਫੀ ਨਾਕਆਊਟ ''ਚ ਸੀਮਿਤ DRS ਦਾ ਇਸਤੇਮਾਲ ਕਰੇਗਾ BCCI

Friday, Jul 19, 2019 - 01:00 PM (IST)

ਰਣਜੀ ਟਰਾਫੀ ਨਾਕਆਊਟ ''ਚ ਸੀਮਿਤ DRS ਦਾ ਇਸਤੇਮਾਲ ਕਰੇਗਾ BCCI

ਨਵੀਂ ਦਿੱਲੀ— ਬੀ.ਸੀ.ਸੀ.ਆਈ. ਨੇ ਰਣਜੀ ਟਰਾਫੀ ਨਾਕਆਊਟ ਮੈਚਾਂ 'ਚ 'ਸੀਮਿਤ ਡੀ.ਆਰ.ਐੱਸ.' ਦੇ ਇਸਤੇਮਾਲ ਦਾ ਫੈਸਲਾ ਕੀਤਾ ਹੈ ਤਾਂ ਜੋ ਪਿਛਲੇ ਸੈਸ਼ਨਾਂ ਦੀ ਤਰ੍ਹਾਂ ਅੰਪਾਇਰਿੰਗ ਦੀਆਂ ਗ਼ਲਤੀਆਂ ਦੀ ਵਜ੍ਹਾ ਨਾਲ ਟੂਰਨਾਮੈਂਟ ਚਰਚਾ 'ਚ ਨਹੀਂ ਰਹੇ। ਘਰੇਲੂ ਟੂਰਨਾਮੈਂਟ 'ਚ ਇਸਤੇਮਾਲ ਹੋਣ ਵਾਲੇ ਡੀ.ਆਰ.ਐੱਸ. 'ਚ ਹਾਕ ਆਈ ਅਤੇ ਅਲਟ੍ਰਾ ਐਜ ਨਹੀਂ ਹੋਵੇਗਾ ਜੋ ਕੌਮਾਂਤਰੀ ਕ੍ਰਿਕਟ 'ਚ ਇਸ ਦਾ ਹਿੱਸਾ ਹੈ। ਪਿਛਲੇ ਸੈਸ਼ਨ 'ਚ ਰਣਜੀ ਟਰਾਫੀ ਦੇ ਦੌਰਾਨ ਕਈ ਵਿਵਾਦਤ ਫੈਸਲੇ ਸਾਹਮਣੇ ਆਏ ਜਿਸ 'ਚ ਕਰਨਾਟਕ ਅਤੇ ਸੌਰਾਸ਼ਟਰ ਵਿਚਾਲੇ ਬੈਂਗਲੁਰੂ 'ਚ ਖੇਡਿਆ ਗਿਆ ਸੈਮੀਫਾਈਨਲ ਸ਼ਾਮਲ ਸੀ।
PunjabKesari
ਬੀ.ਸੀ.ਸੀ.ਆਈ. ਦੇ ਕ੍ਰਿਕਟ ਮਹਾਪ੍ਰਬੰਧਕ ਸਬਾ ਕਰੀਮ ਨੇ ਕਿਹਾ, ''ਪਿਛਲੇ ਸਾਲ ਕੁਝ ਨਾਕਆਊਟ ਮੈਚ ਅੰਪਾਇਰਾਂ ਦੀਆਂ ਗਲਤੀਆਂ ਕਾਰਨ ਚਰਚਾ 'ਚ ਸਨ।'' ਉਨ੍ਹਾਂ ਕਿਹਾ, ''ਅਸੀਂ ਇਸ ਤੋਂ ਬਚਣਾ ਚਾਹੁੰਦੇ ਸੀ ਲਿਹਾਜ਼ਾ ਨਾਕਆਊਟ ਮੈਚਾਂ 'ਚ ਤਕਨੀਕ ਦਾ ਇਸਤੇਮਾਲ ਹੋਵੇਗਾ। ਸੀਮਿਤ ਆਧਾਰ 'ਤੇ ਡੀ.ਆਰ.ਐੱਸ. ਦਾ ਇਸਤੇਮਾਲ ਕੀਤਾ ਜਾਵੇਗਾ ਤਾਂ ਜੋ ਅੰਪਾਇਰਾਂ ਨੂੰ ਸਹੀ ਫੈਸਲੇ ਲੈਣ 'ਚ ਮਦਦ ਮਿਲ ਸਕੇ।'' ਰਣਜੀ ਸੈਮੀਫਾਈਨਲ 'ਚ ਚੇਤੇਸ਼ਵਰ ਪੁਜਾਰਾ ਨੂੰ ਦੋਹਾਂ ਪਾਰੀਆਂ 'ਚ ਜੀਵਨਦਾਨ ਮਿਲ ਗਿਆ ਸੀ। ਉਨ੍ਹਾਂ ਨੇ ਸੈਂਕੜਾ ਲਗਾ ਕੇ ਮੈਚ ਦਾ ਨਕਸ਼ਾ ਹੀ ਬਦਲ ਦਿੱਤਾ ਅਤੇ ਕਰਨਾਟਕ ਫਾਈਨਲ 'ਚ ਪਹੁੰਚ ਗਿਆ ਸੀ। ਮਈ 'ਚ ਮੁੰਬਈ 'ਚ ਕਪਤਾਨਾਂ ਅਤੇ ਕੋਚਾਂ ਨੇ ਇਕ ਬੈਠਕ ਦੇ ਦੌਰਾਨ ਰਣਜੀ ਟਰਾਫੀ 'ਚ ਡੀ.ਆਰ.ਐੱਸ. ਦੇ ਇਸਤੇਮਾਲ ਦੀ ਮੰਗ ਕੀਤੀ ਸੀ ਜਿਸ ਨੂੰ ਸੀ.ਓ.ਏ. ਨੇ ਮਨਜ਼ੂਰ ਕਰ ਲਿਆ।


author

Tarsem Singh

Content Editor

Related News