IPL 2019 : ਹਾਰ ਤੋਂ ਬਾਅਦ ਰਾਜਸਥਾਨ ਦੇ ਕਪਤਾਨ ਸਮਿਥ ਨੇ ਦਿੱਤਾ ਇਹ ਬਿਆਨ

04/23/2019 12:40:04 AM

ਜਲੰਧਰ— ਰਾਜਸਥਾਨ ਰਾਇਲਜ਼ ਵਿਰੁੱਧ ਜੈਪੁਰ 'ਚ ਖੇਡੇ ਗਏ ਆਈ. ਪੀ. ਐੱਲ. ਮੈਚ 'ਚ ਦਿੱਲੀ ਕੈਪੀਟਲਸ ਵਲੋਂ ਰਿਸ਼ਭ ਪੰਤ ਦੀ ਸ਼ਾਨਦਾਰ ਪਾਰੀ (36 ਗੇਂਦਾਂ 'ਤੇ 78 ਦੌੜਾਂ) ਦੀ ਬਦੌਲਤ 6 ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ। ਮੈਚ ਹਾਰਨ ਤੋਂ ਬਾਅਦ ਰਾਜਸਥਾਨ ਦੇ ਕਪਤਾਨ ਸਟੀਵ ਸਮਿਥ ਨੇ ਟੀਮ ਦੀਆਂ ਕਮੀਆਂ ਦੇ ਬਾਰੇ 'ਚ ਗੱਲ ਕਰਦੇ ਹੋਏ ਦੱਸਿਆ ਸਾਨੂੰ ਕਿਸ ਤਰ੍ਹਾਂ ਹਾਰ ਮਿਲੀ। ਸਮਿਥ ਨੇ ਕਿਹਾ ਕਿ ਸਾਡੀ ਬੱਲੇਬਾਜ਼ੀ ਵਧੀਆ ਨਹੀਂ ਰਹੀ ਤੇ ਰਬਾਡਾ ਨੇ ਡੈੱਥ ਓਵਰਾਂ 'ਚ ਰਨ ਰੇਟ ਨੂੰ ਹੇਠਾ ਕਰ ਦਿੱਤਾ।

PunjabKesari
ਉਨ੍ਹਾਂ ਨੇ ਕਿਹਾ ਅਸੀਂ ਉਨ੍ਹਾਂ ਦੇ (ਦਿੱਲੀ ਕੈਪੀਟਲਸ) ਗੇਂਦਬਾਜ਼ਾਂ 'ਤੇ ਹੋਲਡ ਨਹੀਂ ਕਰ ਸਕੇ। ਧਵਨ ਦੇ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਦਿੱਲੀ ਨੇ ਸਾਡੇ ਗੇਂਦਬਾਜ਼ਾਂ ਦਾ ਪ੍ਰਯੋਗ ਪਾਵਰ ਪਲੇਅ ਦੇ ਰੂਪ 'ਚ ਕੀਤਾ। ਪੰਤ ਦੇ ਬਾਰੇ 'ਚ ਗੱਲ ਕਰੀਏ ਤਾਂ ਸਮਿਥ ਨੇ ਕਿਹਾ ਕਿ ਨੋਜਵਾਨ ਖਿਡਾਰੀ ਹੈ ਤੇ ਉਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਗੋਪਾਲ ਦੇ ਬਾਰੇ 'ਚ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਕੁਝ ਰਣਨੀਤੀ 'ਚ ਬਦਲਾਅ ਕੀਤਾ, ਜਿਸ 'ਚ ਗੋਪਾਲ ਵੀ ਸ਼ਾਮਲ ਹੈ। ਮੈਂ ਪਾਵਰ ਪਲੇਅ 'ਚ ਗੋਪਾਲ ਨੂੰ ਗੇਂਦਬਾਜ਼ੀ ਨਹੀਂ ਦੇਣਾ ਚਾਹੁੰਦਾ ਸੀ ਪਰ ਉਸ ਨੂੰ ਗੇਂਦਬਾਜ਼ੀ ਕਰਨ ਦਿੱਤੀ। ਦਿੱਲੀ ਨੇ ਰਬਾਡਾ ਦੀ ਮਦਦ ਨਾਲ ਵਧੀਆ ਪ੍ਰਦਰਸ਼ਨ ਕੀਤਾ ਪਰ ਸਾਡੇ ਵਲੋਂ ਜੋਫ੍ਰਾ ਆਰਚਰ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ।

PunjabKesari


Gurdeep Singh

Content Editor

Related News