IPL 'ਚ ਅਜਿਹਾ ਕਰਨ ਵਾਲੇ ਸਭ ਤੋਂ ਤੇਜ਼ ਭਾਰਤੀ ਬਣੇ ਰਾਹੁਲ, ਸਚਿਨ ਨੂੰ ਵੀ ਛੱਡਿਆ ਪਿੱਛੇ
Thursday, Sep 24, 2020 - 08:39 PM (IST)
ਦੁਬਈ- ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਖੇਡੇ ਜਾ ਰਹੇ ਮੈਚ ਦੇ ਦੌਰਾਨ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ ਨੇ ਵੱਡਾ ਰਿਕਾਰਡ ਬਣਾ ਦਿੱਤਾ ਹੈ। ਪੰਜਾਬ ਟੀਮ ਦੇ ਕਪਤਾਨ ਰਾਹੁਲ ਆਈ. ਪੀ. ਐੱਲ. 'ਚ 2000 ਦੌੜਾਂ ਪੂਰੀਆਂ ਕਰਨ ਵਾਲੇ ਸਭ ਤੋਂ ਤੇਜ਼ ਭਾਰਤੀ ਖਿਡਾਰੀ ਬਣ ਗਏ ਹਨ ਅਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।
ਕੇ. ਐੱਲ. ਰਾਹੁਲ ਨੇ 60 ਪਾਰੀਆਂ 'ਚ ਇਹ 2000 ਦੌੜਾਂ ਪੂਰੀਆਂ ਕੀਤੀਆਂ ਜਦਕਿ ਸਚਿਨ ਨੇ ਆਈ. ਪੀ. ਐੱਲ. 'ਚ 2000 ਦੌੜਾਂ ਪੂਰੀਆਂ ਕਰਨ ਦੇ ਲਈ 63 ਪਾਰੀਆਂ ਖੇਡੀਆਂ ਸਨ। ਹਾਲਾਂਕਿ ਜਿੱਥੇ ਤੱਕ ਆਈ. ਪੀ. ਐੱਲ. ਸਭ ਤੋਂ ਤੇਜ਼ 2000 ਦੌੜਾਂ ਪੂਰੀਆਂ ਕਰਨ ਦੀ ਗੱਲ ਹੈ ਤਾਂ ਇਸ 'ਚ 2 ਵਿਦੇਸ਼ੀ ਖਿਡਾਰੀ ਸ਼ਾਮਲ ਹਨ। ਪਹਿਲੇ ਨੰਬਰ 'ਤੇ ਕ੍ਰਿਸ ਗੇਲ ਹੈ ਜਿਸ ਨੇ 48 ਪਾਰੀਆਂ 'ਚ ਕਮਾਲ ਕੀਤਾ ਅਤੇ ਦੂਜੇ ਨੰਬਰ 'ਤੇ ਆਸਟਰੇਲੀਆਈ ਦਿੱਗਜ ਖਿਡਾਰੀ ਸ਼ਾਨ ਮਾਰਸ਼ ਹੈ, ਜਿਨ੍ਹਾਂ ਨੇ 52 ਪਾਰੀਆਂ ਖੇਡਦੇ ਹੋਏ ਆਈ. ਪੀ. ਐੱਲ. 'ਚ 2000 ਦੌੜਾਂ ਪੂਰੀਆਂ ਕੀਤੀਆਂ ਸਨ।