ਦਿੱਲੀ ਪ੍ਰੀਮੀਅਰ ਲੀਗ ਓਪਨਿੰਗ ਸੈਰੇਮਨੀ ''ਚ ਰਫ਼ਤਾਰ ਤੇ ਸੁਨੰਦਾ ਸ਼ਰਮਾ ਦੇਣਗੇ ਪੇਸ਼ਕਾਰੀ

Tuesday, Jul 29, 2025 - 03:14 PM (IST)

ਦਿੱਲੀ ਪ੍ਰੀਮੀਅਰ ਲੀਗ ਓਪਨਿੰਗ ਸੈਰੇਮਨੀ ''ਚ ਰਫ਼ਤਾਰ ਤੇ ਸੁਨੰਦਾ ਸ਼ਰਮਾ ਦੇਣਗੇ ਪੇਸ਼ਕਾਰੀ

ਨਵੀਂ ਦਿੱਲੀ– ਦਿੱਲੀ ਪ੍ਰੀਮੀਅਰ ਲੀਗ (DPL) ਦੇ ਦੂਜੇ ਸੰਸਕਰਣ ਦੀ ਸ਼ੁਰੂਆਤ 2 ਅਗਸਤ ਨੂੰ ਦਿੱਲੀ ਦੇ ਪ੍ਰਸਿੱਧ ਅਰੁਣ ਜੇਤਲੀ ਸਟੇਡੀਅਮ ਵਿਚ ਹੋਣ ਜਾ ਰਹੀ ਹੈ। ਲੀਗ ਦੀ ਇਹ ਸ਼ੁਰੂਆਤ ਇਕ ਲਾਈੲ ਉਦਘਾਟਨੀ ਸਮਾਰੋਹ ਨਾਲ ਹੋਏਗੀ, ਜਿਸ ਵਿਚ ਸੰਗੀਤ ਤੇ ਖੇਡ ਦਾ ਰੰਗੀਨ ਮਿਲਾਪ ਦਿਖਣ ਨੂੰ ਮਿਲੇਗਾ।

ਉਦਘਾਟਨੀ ਸਮਾਰੋਹ ਦੌਰਾਨ ਪੰਜਾਬੀ ਪੌਪ ਗਾਇਕਾ ਸੁਨੰਦਾ ਸ਼ਰਮਾ, ਪ੍ਰਸਿੱਧ ਰੈਪਰ ਰਾਫ਼ਤਾਰ, ਗੀਤਕਾਰ ਕ੍ਰਿਸ਼ਣਾ, ਅਤੇ ਧਮਾਕੇਦਾਰ ਹਿਪ-ਹੌਪ ਜੋੜੀ ਸੀਧੇ ਮੌਤ ਦੀਆਂ ਜਬਰਦਸਤ ਪ੍ਰਸਤੁਤੀਆਂ ਦਰਸ਼ਕਾਂ ਨੂੰ ਝੁਮਣ 'ਤੇ ਮਜਬੂਰ ਕਰ ਦੇਣਗੀਆਂ।

ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (DDCA) ਦੇ ਪ੍ਰਧਾਨ ਰੋਹਨ ਜੇਤਲੀ ਨੇ ਕਿਹਾ, “ਸਾਡੀ ਕੋਸ਼ਿਸ਼ ਹੈ ਕਿ DPL ਦਾ ਇਹ ਦੂਜਾ ਸੰਸਕਰਣ ਦਿੱਲੀ ਲਈ ਨਵੇਂ ਉਤਸ਼ਾਹ, ਮੌਕਿਆਂ ਅਤੇ ਉੱਚ ਮਿਆਰੀ ਕ੍ਰਿਕਟ ਦੀ ਨਵੀਂ ਲਹਿਰ ਲੈ ਕੇ ਆਵੇ। ਅਸੀਂ ਪੁਰਸ਼ਾਂ ਦੇ ਨਾਲ-ਨਾਲ ਮਹਿਲਾ ਕ੍ਰਿਕਟ ਨੂੰ ਵੀ ਉਤਸ਼ਾਹਿਤ ਕਰਨ ਲਈ ਵਚਨਬੱਧ ਹਾਂ।”

2 ਅਗਸਤ ਦੀ ਰਾਤ ਸਾਊਥ ਦਿੱਲੀ ਸੂਪਰਸਟਾਰਜ਼ ਅਤੇ ਪਿਛਲੇ ਸਾਲ ਦੀ ਵਿਜੇਤਾ ਟੀਮ ਈਸਟ ਦਿੱਲੀ ਰਾਈਡਰਜ਼ ਵਿਚਾਲੇ ਮੁਕਾਬਲੇ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਹੋਵੇਗੀ। ਨਵਦੀਪ ਸੈਣੀ, ਅਨੁਜ ਰਾਵਤ, ਆਯੁਸ਼ ਬਦੋਨੀ ਅਤੇ ਦਿਗਵੇਸ਼ ਰਾਠੀ ਵਰਗੇ ਖਿਡਾਰੀ ਰਾਤ ਦੇ ਸਿਤਾਰੇ ਬਣਨਗੇ।

ਇਸ ਵਾਰ ਲੀਗ ਵਿੱਚ 8 ਪੁਰਸ਼ ਟੀਮਾਂ ਅਤੇ 4 ਮਹਿਲਾ ਟੀਮਾਂ ਖੇਡਣਗੀਆਂ। ਮਹਿਲਾ ਮੈਚ 17 ਅਗਸਤ ਤੋਂ 24 ਅਗਸਤ ਤੱਕ ਚੱਲਣਗੇ, ਜਦਕਿ ਪੁਰਸ਼ਾਂ ਦਾ ਫਾਈਨਲ 31 ਅਗਸਤ ਨੂੰ ਹੋਵੇਗਾ। ਮੌਸਮ ਦੀ ਕੋਈ ਰੁਕਾਵਟ ਆਉਣ 'ਤੇ 1 ਸਤੰਬਰ ਨੂੰ ਰਾਖਵਾਂ ਦਿਨ ਵਜੋਂ ਰੱਖਿਆ ਗਿਆ ਹੈ।

DPL 2025 ਸਿਰਫ਼ ਇੱਕ ਟੂਰਨਾਮੈਂਟ ਨਹੀਂ, ਬਲਕਿ ਦਿੱਲੀ ਦੀ ਰੰਗੀਨ ਰੂਹ, ਨਵੀਂ ਪੀੜ੍ਹੀ ਦੀ ਉਮੀਦਾਂ ਅਤੇ ਖੇਡ-ਸਭਿਆਚਾਰ ਦੀ ਸੰਝ ਦੀ ਪੇਸ਼ਕਸ਼ ਹੈ।
 


author

Tarsem Singh

Content Editor

Related News