ਨਡਾਲ ਮੈਕਸਿਕੋੋ ਟੈਨਿਸ ਦੇ ਫਾਈਨਲ ’ਚ, ਫਿ੍ਰਟਜ ਨਾਲ ਹੋਵੇਗਾ ਮੁਕਾਬਲਾ
Saturday, Feb 29, 2020 - 03:35 PM (IST)

ਸਪੋਰਟਸ ਡੈਸਕ— ਵਿਸ਼ਵ ਦੇ ਨੰਬਰ ਦੋ ਰਾਫੇਲ ਨਡਾਲ ਨੇ ਏ. ਟੀ. ਪੀ. ਮੈਕਸਿਕੋ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਗਿ੍ਰਗੋਰ ਦਿਮਿਤ੍ਰੋਵ ਨੂੰ ਹਰਾ ਕੇ ਇੱਥੇ ਆਪਣੇ ਤੀਜੇ ਖਿਤਾਬ ਵੱਲ ਕਦਮ ਵਧਾਇਆ। ਨਡਾਲ 15 ਸਾਲ ਪਹਿਲਾਂ ਇੱਥੇ ਪਹਿਲੀ ਵਾਰ ਚੈਂਪੀਅਨ ਬਣੇ ਸਨ। ਉਨ੍ਹਾਂ ਨੇ 2013 ’ਚ ਦੂਜੀ ਵਾਰ ਇਸ ਖਿਤਾਬ ਨੂੰ ਆਪਣੇ ਨਾਂ ਕੀਤਾ। ਫਾਈਨਲ ’ਚ ਉਨ੍ਹਾਂ ਦਾ ਸਾਹਮਣਾ ਅਮਰੀਕੀ ਖਿਡਾਰੀ ਟੇਲਰ ਫਿ੍ਰਟਜ ਨਾਲ ਹੋਵੇਗਾ। ਗੈਰ ਦਰਜਾ ਪ੍ਰਾਪਤ ਫਿ੍ਰਟਜ ਨੇ ਇਕ ਹੋਰ ਸੈਮੀਫਾਈਨਲ ’ਚ ਹਮਵਤਨ ਜਾਨ ਇਸਨਰ ਨੂੰ 2-6, 7-5, 6-3 ਨਾਲ ਹਰਾਇਆ।