ਪੰਜਾਬ ਦਾ ਜਗਮੋਹਨ ਵਿਜ ਵਰਲਡ ਕਰਾਟੇ ਪ੍ਰੀਮੀਅਰ ਲੀਗ ’ਚ ਕਰੇਗਾ ਰੈਫਰਿੰਗ
Monday, Jan 23, 2023 - 02:27 PM (IST)
ਸਪੋਰਟਸ ਡੈਸਕ– ਪੰਜਾਬ ਦੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਰਾਟੇ ਕੋਚ ਤੇ ਇੰਟਰਨੈਸ਼ਨਲ ਰੈਫਰੀ ਸ਼ਿਹਾਨ ਜਗਮੋਹਨ ਵਿਜ ਨੂੰ ਵਰਲਡ ਕਰਾਟੇ ਫੈੱਡਰੇਸ਼ਨ ਦੀ ਅਗਵਾਈ ਵਿਚ ਕੈਰੋ (ਕਾਹਿਰ) ਵਿਚ ਆਯੋਜਿਤ ਹੋਣ ਵਾਲੀ ਡਬਲਯੂ. ਕੇ. ਐੱਫ. ਕਰਾਟੇ ਵਨ ਪ੍ਰੀਮੀਅਰ ਲੀਗ ਵਿਚ ਰੈਫਰੀ ਦੇ ਤੌਰ ’ਤੇ ਚੁਣਿਆ ਗਿਆ ਹੈ। ਮਿਸਰ ਵਿਚ 27 ਤੋਂ 29 ਜਨਵਰੀ ਤਕ ਇਹ ਕਰਾਟੇ ਚੈਂਪੀਅਨਸ਼ਿਪ ਆਯੋਜਿਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅਥੀਆ ਸ਼ੈੱਟੀ ਤੇ ਕੇ. ਐੱਲ. ਰਾਹੁਲ ਦਾ ਅੱਜ ਹੋਵੇਗਾ ਵਿਆਹ, 3000 ਮਹਿਮਾਨ ਹੋਣਗੇ ਰਿਸੈਪਸ਼ਨ 'ਚ ਸ਼ਾਮਲ
ਇਸ ਕਰਾਟੇ ਚੈਂਪੀਅਨਸ਼ਿਪ ਵਿਚ ਰੈਫਰੀ ਚੁਣੇ ਜਾਣ ਵਾਲੇ ਜਗਮੋਹਨ ਭਾਰਤ ਵਿਚ ਵਰਲਡ ਕਰਾਟੇ ਫੈੱਡਰੇਸ਼ਨ ਤੇ ਏਸ਼ੀਅਨ ਕਰਾਟੇ ਫੈੱਡਰੇਸ਼ਨ ਤੋਂ ਮਾਨਤਾ ਪ੍ਰਾਪਤ ਹੈ। ਜਗਮੋਹਨ ਵਿਜ ਉੱਤਰ ਤੇ ਮੱਧ ਭਾਰਤ ਤੋਂ ਚੁਣਿਆ ਗਿਆ ਇਕਲੌਤਾ ਰੈਫਰੀ ਹੈ ਜਿਹੜਾ ਇਸ ਪ੍ਰਤੀਯੋਗਿਤਾ ਵਿਚ ਭਾਰਤ ਦੀ ਪ੍ਰਤੀਨਿਧਤਾ ਕਰੇਗਾ।
ਇਹ ਵੀ ਪੜ੍ਹੋ : ਵਿਆਹ ਦੇ ਬੰਧਨ 'ਚ ਬੱਝੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਹਰਜੀਤ ਸਿੰਘ ਤੁਲੀ
ਜਗਮੋਹਨ ਇਸ ਤੋਂ ਪਹਿਲਾਂ ਵੀ ਏਸ਼ੀਆ, ਨਾਰਥ ਅਮਰੀਕਾ ਤੇ ਯੂਰਪ ਮਹਾਦੀਪ ਦੇ ਕਈ ਦੇਸ਼ਾਂ ਵਿਚ ਕੌਮਾਂਤਰੀ ਕਰਾਟੇ ਪ੍ਰਤੀਯੋਗਿਤਾਵਾਂ ਵਿਚ ਰੈਫਰੀ ਦੇ ਰੂਪ ਵਿਚ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰ ਚੁੱਕਾ ਹੈ। ਇਸ ਵਰਲਡ ਕਰਾਟੇ ਪ੍ਰਰੀਮੀਅਰ ਲੀਗ ਵਿੱਚ 100 ਤੋਂ ਵੱਧ ਦੇਸ਼ਾਂ ਦੇ ਲਗਭਗ 150 ਰੈਫਰੀ ਅਤੇ 700 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਵਿਸ਼ਵ ਕਰਾਟੇ ਵਿਚ ਪਹਿਲੇ 32 ਸਥਾਨਾਂ 'ਤੇ ਰਹਿਣ ਵਾਲੇ ਹੀ ਦਰਜਾ ਪ੍ਰਰਾਪਤ ਖਿਡਾਰੀ ਹੀ ਇਸ ਮੁਕਾਬਲੇ ਵਿਚ ਹਿੱਸਾ ਲੈ ਸਕਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।