ਕਪਤਾਨ ਸਹਾਰਨ ਦਾ ਅਜੇਤੂ ਸੈਂਕੜਾ, ਪੰਜਾਬ ਨੇ ਚੰਡੀਗੜ੍ਹ ਨੂੰ 8 ਵਿਕਟਾਂ ਨਾਲ ਹਰਾਇਆ

Tuesday, Nov 11, 2025 - 10:58 AM (IST)

ਕਪਤਾਨ ਸਹਾਰਨ ਦਾ ਅਜੇਤੂ ਸੈਂਕੜਾ, ਪੰਜਾਬ ਨੇ ਚੰਡੀਗੜ੍ਹ ਨੂੰ 8 ਵਿਕਟਾਂ ਨਾਲ ਹਰਾਇਆ

ਚੰਡੀਗੜ੍ਹ- ਨੌਜਵਾਨ ਕਪਤਾਨ ਓਦੈ ਸਹਾਰਨ ਨੇ ਅਜੇਤੂ 117 ਦੌੜਾਂ ਦੀ ਪਾਰੀ ਖੇਡ ਕੇ ਪੰਜਾਬ ਨੂੰ ਸੋਮਵਾਰ ਨੂੰ ਰਣਜੀ ਟਰਾਫੀ ਦੇ ਗਰੁੱਪ-ਬੀ ਦੇ ਮੈਚ ਦੇ ਤੀਜੇ ਦਿਨ ਸੋਮਵਾਰ ਨੂੰ ਇੱਥੇ ਚੰਡੀਗੜ੍ਹ ’ਤੇ 8 ਵਿਕਟਾਂ ਨਾਲ ਜਿੱਤ ਦਿਵਾਈ। ਅੰਡਰ-19 ਵਿਸ਼ਵ ਕੱਪ (2024) ਵਿਚ ਭਾਰਤੀ ਟੀਮ ਦੀ ਕਪਤਾਨੀ ਕਰ ਚੁੱਕੇ 21 ਸਾਲ ਦੇ ਸਹਾਰਨ ਨੇ 194 ਗੇਂਦਾਂ ’ਚ 15 ਚੌਕਿਆਂ ਦੀ ਮਦਦ ਨਾਲ 117 ਦੌੜਾਂ ਬਣਾ ਕੇ ਮੌਜੂਦਾ ਸੈਸ਼ਨ ਵਿਚ ਪੰਜਾਬ ਨੂੰ ਪਹਿਲੀ ਜਿੱਤ ਦਿਵਾਈ। 

ਉਸਦੀ ਇਸ ਪਾਰੀ ਨਾਲ ਪੰਜਾਬ ਨੇ ਜਿੱਤ ਲਈ ਮਿਲੇ 277 ਦੌੜਾਂ ਦੇ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ ਤੇ 6 ਅੰਕ ਹਾਸਲ ਕੀਤੇ। ਮੌਜੂਦਾ ਸੈਸ਼ਨ ਵਿਚ ਡੈਬਿਊ ਕਰਨ ਵਾਲੇ ਸਹਾਰਨ ਨੂੰ ਜਸ਼ਨਪ੍ਰੀਤ ਸਿੰਘ (ਅਜੇਤੂ 57) ਦਾ ਚੰਗਾ ਸਾਥ ਮਿਲਿਆ ਤੇ ਦੋਵਾਂ ਨੇ 139 ਦੌੜਾਂ ਦੀ ਸਾਂਝੇਦਾਰੀ ਨਾਲ ਪੰਜਾਬ ਨੇ ਆਪਣੀ ਦੂਜੀ ਪਾਰੀ ਵਿਚ 66.4 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ ’ਤੇ 227 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਪੰਜਾਬ ਨੇ ਚੰਡੀਗੜ੍ਹ ਦੀਆਂ 173 ਦੌੜਾਂ ਦੇ ਜਵਾਬ ਵਿਚ ਪਹਿਲੀ ਪਾਰੀ ਵਿਚ 142 ਦੌੜਾਂ ਬਣਾਈਆਂ ਸਨ। ਫਿਰ ਚੰਡੀਗੜ੍ਹ ਦੀ ਦੂਜੀ ਪਾਰੀ 195 ਦੌੜਾਂ ’ਤੇ ਸਿਮਟ ਗਈ ਸੀ।


author

Tarsem Singh

Content Editor

Related News