ਬੱਸ ਕੰਡਕਟਰ ਦੀ ਧੀ ਪ੍ਰਿਯੰਕਾ ਗੋਸਵਾਮੀ ਟੋਕੀਓ ’ਚ ਦਿਖਾਏਗੀ ਦਮ, ਕਟਾ ਚੁੱਕੀ ਹੈ ਓਲੰਪਿਕ ਟਿਕਟ

07/15/2021 5:33:47 PM

ਸਪੋਰਟਸ ਡੈਸਕ— ਮੇਰਠ ਦੀ ਧੀ ਪ੍ਰਿਯੰਕਾ ਗੋਸਵਾਮੀ ਨੇ ਟੋਕੀਓ ਓਲੰਪਿਕ ਦਾ ਟਿਕਟ ਕਟਾ ਲਿਆ ਹੈ। ਰਾਂਚੀ ’ਚ ਫ਼ਰਵਰੀ ਦੇ ਮਹੀਨੇ ਰਾਸ਼ਟਰੀ ਚੈਂਪੀਅਨਸ਼ਿਪ ਹੋਈ ਸੀ, ਇਸ ’ਚ ਉਨ੍ਹਾਂ ਨੇ ਪੈਦਲ ਚਾਲ ਪ੍ਰਤੀਯੋਗਿਤਾ ’ਚ 20 ਕਿਲੋਮੀਟਰ ਦੀ ਵੌਕ 1 ਘੰਟਾ 28 ਮਿੰਟ ਤੇ 45 ਸਕਿੰਟ ’ਚ ਪੂਰੀ ਕਰਕੇ ਨਾ ਸਿਰਫ਼ ਰਿਕਾਰਡ ਬਣਾਇਆ ਸਗੋਂ ਮੈਡਲ ਵੀ ਜਿੱਤਿਆ। ਪ੍ਰਿਯੰਕਾ ਦੀ ਇਸ ਉਪਲਬਧੀ ’ਤੇ ਉਸ ਦੇ ਪਰਿਵਾਰ ’ਚ ਖ਼ੁਸ਼ੀ ਦਾ ਮਾਹੌਲ ਹੈ। 
ਇਹ ਵੀ ਪੜ੍ਹੋ : ਟੈਨਿਸ ਹਾਲ ਆਫ਼ ਫ਼ੇਮ ’ਚ ਸ਼ਾਮਲ ਰਹੀ ਮਸ਼ਹੂਰ ਖਿਡਾਰਨ ਸ਼ਰਲੀ ਫ਼੍ਰਾਈ ਦਾ ਦਿਹਾਂਤ

ਹੁਣ ਪ੍ਰਿਯੰਕਾ ਦਾ ਮਿਸ਼ਨ ਓਲੰਪਿਕ ’ਚ ਭਾਰਤ ਦਾ ਤਿਰੰਗਾ ਲਹਿਰਾਉਣਾ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਬੀਤੀ 27 ਤਾਰੀਖ਼ ਨੂੰ ‘ਮਨ ਕੀ ਬਾਤ’ ’ਚ ਖਿਡਾਰੀਆਂ ਦਾ ਹੌਸਲਾ ਵਧਾਇਆ ਸੀ ਤੇ ਮੇਰਠ ਦੀ ਪ੍ਰਿਯੰਕਾ ਗੋਸਵਾਮੀ ਦਾ ਵੀ ਨਾਂ ਲਿਆ ਸੀ। ਮੇਰਠ ਦੀ ਮਹਿਲਾ ਐਥਲੀਟ ਪ੍ਰਿਯੰਕਾ ਗੋਸਵਾਮੀ ਨੇ ਮੇਰਠ ਦੇ ਕੈਲਾਸ਼ ਪ੍ਰਕਾਸ਼ ਸਟੇਡੀਅਮ ’ਚ ਆਪਣਾ ਸਫ਼ਰ ਸ਼ੁਰੀ ਕੀਤਾ ਤੇ ਅੱਜ ਉਹ ਇਸ ਮੁਕਾਮ ’ਤੇ ਪਹੁੰਚ ਗਈ ਹੈ। 

PunjabKesariਪ੍ਰਿਯੰਕਾ ਨੂੰ ਬੀਤੇ ਦਿਨੀਂ ਰਾਣੀ ਲਕਸ਼ਮੀ ਬਾਈ ਐਵਾਰਡ ਵੀ ਦਿੱਤਾ ਗਿਆ ਸੀ। ਪ੍ਰਿਯੰਕਾ ਗੋਸਵਾਮੀ ਨੂੰ ਇਹ ਐਵਾਰਡ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਉਨ੍ਹਾਂ ਦੀਆਂ ਉਪਲਬਧੀਆਂ ਨੂੰ ਦੇਖਦੇ ਹੋਏ ਦਿੱਤਾ ਗਿਆ ਸੀ। ਪ੍ਰਿਯੰਕਾ ਦੇ ਪਿਤਾ ਦੀ ਮਾਲੀ ਹਾਲਤ ਚੰਗੀ ਨਹੀਂ ਸੀ। ਉਹ ਇਕ ਬੱਸ ਕੰਡਕਟਰ ਸਨ ਤੇ ਕਿਸੇ ਕਾਰਨ ਉਨ੍ਹਾਂ ਦੀ ਕੰਡਕਟਰ ਦੀ ਨੌਕਰੀ ਵੀ ਚਲੀ ਗਈ, ਬੇਹੱਦ ਸੰਘਰਸ਼ ਤੇ ਜੱਦੋ-ਜਹਿਦ ਦੇ ਬਾਅਦ ਅੱਜ ਪ੍ਰਿਯੰਕਾ ਇਸ ਮੁਕਾਮ ’ਤੇ ਪਹੁੰਚੀ ਹੈ।
ਇਹ ਵੀ ਪੜ੍ਹੋ : ਯੂਰੋ ਕੱਪ 2020 ਦਾ ਮੈਚ ਦੇਖਣ ਗਏ ਰਿਸ਼ਭ ਪੰਤ ਹੋਏ ਕੋਰੋਨਾ ਪਾਜ਼ੇਟਿਵ

PunjabKesari23 ਜੁਲਾਈ ਤੋਂ ਜਾਪਾਨ ਦੇ ਟੋਕੀਓ ’ਚ ਓਲੰਪਿਕ ਗੇਮਸ ਸ਼ੁਰੂ ਹੋਣਗੇ ਜਿਸ ’ਚ ਪ੍ਰਿਯੰਕਾ ਪੈਦਲ ਚਾਲ ’ਚ ਹਿੱਸਾ ਲਵੇਗੀ। ਪ੍ਰਿਯੰਕਾ ਨੇ ਸ਼ਭ ਤੋਂ ਪਹਿਲਾਂ 2015 ’ਚ ਰੇਸ ਵਾਕਿੰਗ ’ਚ ਆਯੋਜਿਤ ਰਾਸ਼ਟਰੀ ਚੈਂਪੀਅਨਸ਼ਿਪ ’ਚ ਕਾਂਸੀ ਤਮਗ਼ਾ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਮੈਂਗਲੋਰ ’ਚ ਉਨ੍ਹਾਂ ਨੇ ਫ਼ੈਰਸ਼ਨ ਕੱਪ ’ਚ ਵੀ ਤੀਜੇ ਸਥਾਨ ’ਤੇ ਰਹਿੰਦੇ ਹੋਏ ਕਾਂਸੀ ਤਮਗ਼ੇ ’ਤੇ ਕਬਜ਼ਾ ਜਮਾਇਆ। ਸਾਲ 2017 ’ਚ ਦਿੱਲੀ ’ਚ ਹੋਈ ਨੈਸ਼ਨਲ ਰੇਸ ਵਾਕਿੰਗ ਚੈਂਪੀਅਨਸ਼ਿਪ ’ਚ ਇਸ ਐਥਲੀਟ ਨੇ ਗੋਲਡ ਮੈਡਲ ਜਿੱਤਿਆ ਸੀ। 2018 ’ਚ ਖੇਡ ਕੋਟੇ ਤੋਂ ਰੇਲਵੇ ’ਚ ਪ੍ਰਿਯੰਕਾ ਨੂੰ ਕਲਰਕ ਦੀ ਨੌਕਰੀ ਮਿਲ ਗਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News