ਪੋਲਾਰਡ ਦੇ ਕਪਤਾਨ ਬਣਨ ''ਤੇ ਇਨ੍ਹਾਂ ਧਾਕੜ ਖਿਡਾਰੀਆਂ ਨੇ ਟੀਮ ''ਚ ਵਾਪਸੀ ਦੀ ਇੱਛਾ ਕੀਤੀ ਜ਼ਾਹਰ

09/10/2019 5:16:53 PM

ਸਪੋਰਟਸ ਡੈਸਕ : ਵਰਲਡ ਕੱਪ ਵਿਚ ਵੈਸਟਇੰਡਜ਼ ਟੀਮ ਦੇ ਖਰਾਬ ਪ੍ਰਦਰਸ਼ਨ ਦੇ ਬਾਅਦ ਕਾਰਲੋਸ ਬ੍ਰੈਥਵੇਟ ਅਤੇ ਜੇਸਨ ਹੋਲਡਰ ਤੋਂ ਕਪਤਾਨੀ ਖੋਹ ਲਈ ਗਈ ਹੈ ਅਤੇ ਉਨ੍ਹਾਂ ਦੀ ਜਗ੍ਹਾ ਵਨ ਡੇ ਅਤੇ ਟੀ-20 ਕਪਤਾਨੀ ਕੀਰੇਨ ਪੋਲਾਰਡ ਨੂੰ ਸੌਂਪ ਦਿੱਤੀ ਗਈ ਹੈ। ਕੀਰੇਨ ਪੋਲਾਰਡ ਦੇ ਕਪਤਾਨ ਬਣਨ ਨਾਲ ਵੈਸਟਇੰਡੀਜ਼ ਦੇ ਉਹ ਖਿਡਾਰੀ ਖੁਸ਼ ਹੋ ਗਏ ਹਨ ਜੋ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਡਵੇਨ ਬ੍ਰਾਵੋ ਨੇ ਪੋਲਾਰਡ ਦੇ ਕਪਤਾਨ ਬਣਨ 'ਤੇ ਉਸਦੇ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ, ਨਾਲ ਹੀ ਬ੍ਰਾਵੋ ਨੇ ਵਧਾਈ ਦਿੱਤੀ ਅਤੇ ਕਿਹਾ ਕਿ ਕੀਰੇਨ ਪੋਲਾਰਡ ਕੈਰੇਬੀਆਈ ਟੀਮ ਦਾ ਕਪਤਾਨ ਬਣਨ ਦੇ ਹੱਕਦਾਰ ਸੀ। ਉਮੀਦ ਹੈ ਕਿ ਤੁਸੀਂ ਇਕ ਚੰਗੇ ਕਪਤਾਨ ਸਾਬਤ ਹੋਵੋਗੇ। ਇਸ ਤੋਂ ਬਾਅਦ ਬ੍ਰਾਵੋ ਨੇ ਕਿਹਾ ਕਿ ਆਖਿਰਕਾਰ ਹੁਣ ਉਹ ਵਾਪਸ ਵਿੰਡੀਜ਼ ਟੀਮ ਵਿਚ ਆ ਸਕਦੇ ਹਨ। ਬ੍ਰਾਵੋ ਨੇ ਇਸਦੇ ਨਾਲ ਹੀ ਈਮੋਜੀ ਵੀ ਲਗਾਈ ਜਿਸਦਾ ਸਿੱਧਾ-ਸਿੱਧਾ ਮਤਲਬ ਹੈ ਕਿ ਉਸਨੇ ਇਹ ਗੱਲ ਸਿਰਫ ਮਜ਼ਾਕ 'ਚ ਕਹੀ ਹੈ।

ਪਿਛਲੇ ਸਾਲ ਬ੍ਰਾਵੋ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੀ ਸੰਨਿਆਸ
PunjabKesari
ਦੱਸ ਦਈਏ ਕਿ ਪਿਛਲੇ ਸਾਲ ਅਕਤੂਬਰ ਵਿਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਬ੍ਰਾਵੋ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ 'ਤੇ ਉਸਦੇ ਸਾਥੀ ਖਿਡਾਰੀ ਸੈਮੁਅਲ ਬਦ੍ਰੀ ਨੇ ਵੀ ਆਪਣੀਆਂ ਭਾਵਨਾਵਾਂ ਵਿਅਕਤ ਕਰਦਿਆਂ ਕੁਮੈਂਟ ਕੀਤਾ ਅਤੇ ਕਹਿ ਦਿੱਤਾ ਕਿ ਅਸੀਂ ਜ਼ਰੂਰ ਵਾਪਸੀ ਕਰਾਂਗੇ। ਬ੍ਰਾਵੋ ਵੱਲੋਂ ਕੀਤੀ ਗਈ ਪੋਸਟ 'ਤੇ ਪੋਲਾਰਡ ਨੇ ਕੁਮੈਂਟ ਕਰ ਕੇ ਉਸਦਾ ਧੰਨਵਾਦ ਕੀਤਾ।


Related News