PSL ''ਚ ਪੇਸ਼ਾਵਰ ਜਾਲਮੀ ਦੇ ਲਈ ਖੇਡਣਗੇ ਫਾਫ ਡੂ ਪਲੇਸਿਸ

Tuesday, Nov 03, 2020 - 02:06 AM (IST)

PSL ''ਚ ਪੇਸ਼ਾਵਰ ਜਾਲਮੀ ਦੇ ਲਈ ਖੇਡਣਗੇ ਫਾਫ ਡੂ ਪਲੇਸਿਸ

ਇਸਲਾਮਾਬਾਦ- ਦੱਖਣੀ ਅਫਰੀਕਾ ਦੇ ਸਟਾਰ ਬੱਲੇਬਾਜ਼ ਫਾਫ ਡੂ ਪਲੇਸਿਸ ਸਮੇਤ 21 ਵਿਦੇਸ਼ੀ ਖਿਡਾਰੀ ਪਾਕਿਸਤਾਨ ਸੁਪਰ ਲੀਗ ਪਲੇਅ-ਆਫ ਦਾ ਹਿੱਸਾ ਹੋਣਗੇ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਪੀ. ਐੱਸ. ਐੱਲ. ਮਾਰਚ 'ਚ ਮੁਅੱਤਲ ਕਰ ਦਿੱਤੀ ਗਈ ਸੀ ਜੋ ਹੁਣ 14 ਤੋਂ 17 ਨਵੰਬਰ ਤੱਕ ਹੋਵੇਗੀ।
ਡੂ ਪਲੇਸਿਸ ਪਹਿਲੀ ਬਾਰ ਪੀ. ਐੱਸ. ਐੱਲ. 'ਚ ਖੇਡਣਗੇ ਜੋ ਪੇਸ਼ਾਵਰ ਜਾਲਮੀ ਦਾ ਹਿੱਸਾ ਹੋਵੇਗਾ। ਉਹ 2017 'ਚ ਆਖਰੀ ਬਾਰ ਆਈ. ਸੀ. ਸੀ. ਵਿਸ਼ਵ ਇਲੈਵਨ ਟੀਮ ਦੇ ਕਪਤਾਨ ਦੇ ਰੂਪ 'ਚ ਪਾਕਿਸਤਾਨ 'ਚ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡਣ ਗਏ ਸਨ। ਡੂ ਪਲੇਸਿਸ ਆਈ. ਪੀ. ਐੱਲ. 'ਚ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਸੀ ਜੋ ਪਲੇਅ-ਆਫ 'ਚ ਨਹੀਂ ਪਹੁੰਚ ਸਕੀ।
 


author

Gurdeep Singh

Content Editor

Related News