ਸਾਲ ’ਚ 10 ਮਹੀਨੇ ਖੇਡਣ ਨਾਲ ਸੱਟਾਂ ਦਾ ਖਤਰਾ ਹੋਰ ਵਧੇਗਾ : ਕਪਿਲ ਦੇਵ
Saturday, Feb 15, 2025 - 02:11 PM (IST)

ਕੋਲਕਾਤਾ– ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੇ ਭਾਰਤੀ ਕ੍ਰਿਕਟਰਾਂ ਦੇ ਜ਼ਖ਼ਮੀ ਹੋਣ ਦੀਆਂ ਵਧਦੀਆਂ ਘਟਨਾਵਾਂ ’ਤੇ ਚਿੰਤਾ ਜਤਾਉਂਦੇ ਹੋਏ ਇਸਦੀ ਵਜ੍ਹਾ ਰੁਝੇਵੇਂ ਭਰੇ ਕੈਲੰਡਰ ਨੂੰ ਦੱਸਿਆ, ਜਿਸ ਵਿਚ ਖਿਡਾਰੀ ਸਾਲ ਵਿਚ ਤਕਰੀਬਨ 10 ਮਹੀਨਿਆਂ ਤੱਕ ਖੇਡਦੇ ਹਨ। ਬੈਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀ ਇਨ੍ਹਾਂ ਦਿਨਾਂ ਵਿਚ ਖਿਡਾਰੀਆਂ ਦੇ ਰਿਹੈਬਿਲੀਟੇਸ਼ਨ ਦਾ ਕੇਂਦਰ ਬਣ ਗਿਆ ਹੈ, ਜਿੱਥੇ ਖਿਡਾਰੀ ਅਭਿਆਸ ਤੋਂ ਜ਼ਿਆਦਾ ਸਮਾਂ ਰਿਕਵਰੀ ਵਿਚ ਬਿਤਾ ਰਹੇ ਹਨ।
ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇਸ ਕੜੀ ਵਿਚ ਤਾਜ਼ਾ ਨਾਂ ਬਣ ਗਿਆ ਹੈ, ਜਿਸ ਨੂੰ ਕਮਰ ਦੀ ਸੱਟ ਕਾਰਨ ਸਿਡਨੀ ਵਿਚ ਆਸਟ੍ਰੇਲੀਆ ਵਿਰੁੱਧ ਪੰਜਵੇਂ ਟੈਸਟ ਵਿਚੋਂ ਬਾਹਰ ਰਹਿਣਾ ਪਿਆ। ਚੈਂਪੀਅਨਜ਼ ਟਰਾਫੀ ਲਈ ਸ਼ੁਰੂਆਤੀ ਟੀਮ ਵਿਚ ਸ਼ਾਮਲ ਹੋਣ ਦੇ ਬਾਵਜੂਦ ਬੁਮਰਾਹ ਆਖਰੀ ਟੀਮ ਵਿਚੋਂ ਬਾਹਰ ਹੋ ਗਿਆ ਹੈ। ਮੁਹੰਮਦ ਸ਼ੰਮੀ 14 ਮਹੀਨਿਆਂ ਤੱਕ ਸੱਟ ਕਾਰਨ ਬਾਹਰ ਰਿਹਾ।
1983 ਵਿਸ਼ਵ ਕੱਪ ਜੇਤੂ ਕਪਿਲ ਨੇ ਇੱਥੇ ਕਿਹਾ,‘‘ਮੈਨੂੰ ਚਿੰਤਾ ਇਹ ਹੀ ਹੈ ਕਿ ਸਾਲ ਵਿਚ 10 ਮਹੀਨੇ ਖੇਡ ਰਹੇ ਹਨ।’’ ਇਹ ਪੁੱਛਣ ’ਤੇ ਕਿ ਕੀ ਚੈਂਪੀਅਨਜ਼ ਟਰਾਫੀ ਵਿਚ ਬੁਮਰਾਹ ਦੀ ਕਮੀ ਮਹਿਸੂਸ ਹੋਵੇਗੀ, ਕਪਿਲ ਨੇ ਖਿਡਾਰੀਆਂ ਦੇ ਜ਼ਖ਼ਮੀ ਖਿਡਾਰੀਆਂ ’ਤੇ ਨਿਰਭਰ ਰਹਿਣ ਦੀ ਬਜਾਏ ਇਕ ਦੂਜੇ ਦਾ ਸਹਿਯੋਗ ਕਰਨ ’ਤੇ ਫੋਕਸ ਰੱਖਣ ਲਈ ਕਿਹਾ।