ਹਾਦਸੇ ਤੋਂ ਪਹਿਲਾਂ ਕੋਬੇ ਤੇ ਬੇਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ''ਤੇ ਵਾਇਰਲ

Tuesday, Jan 28, 2020 - 12:28 AM (IST)

ਹਾਦਸੇ ਤੋਂ ਪਹਿਲਾਂ ਕੋਬੇ ਤੇ ਬੇਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ''ਤੇ ਵਾਇਰਲ

ਨਵੀਂ ਦਿੱਲੀ— ਐੱਨ. ਬੀ. ਏ. ਦਿੱਗਜ ਬਾਸਕਟਬਾਲ ਖਿਡਾਰੀ ਰਹੇ ਕੋਬੇ ਬ੍ਰਾਇੰਟ ਦੀ ਮੌਤ ਤੋਂ ਪਹਿਲਾਂ ਇਕ ਟੂਰਨਾਮੈਂਟ ਦੇ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ। ਇਨ੍ਹਾਂ ਤਸਵੀਰਾਂ 'ਚ ਕੋਬੇ ਦੀ ਬੇਟੀ ਗਿਗੀ ਆਪਣੇ ਸਕੂਲ ਟੀਮ ਦੇ ਨਾਲ ਬਾਸਕਟਬਾਲ ਮੈਚ ਖੇਡਦੇ ਹੋਏ ਦਿਖ ਰਹੀ ਹੈ।

PunjabKesari
ਇਹ ਤਸਵੀਰਾਂ ਸ਼ਨੀਵਾਰ ਨੂੰ ਕੋਬੇ ਦੇ ਮਾਂਬਾ ਸਪੋਰਟਸ ਅਕਾਦਮੀ 'ਚ ਥਾਊਜੇਂਡ ਓਕਸ 'ਚ ਸ਼ੂਟ ਕੀਤੀਆਂ ਗਈਆਂ ਸਨ। ਇੱਥੇ ਗਿਗੀ ਦੀ ਮਾਂਬਾ ਟੀਮ ਨੇ ਉਸ ਦਿਨ ਦੋ 8ਵੀਂ ਕਲਾਸ ਦੀਆਂ ਲੜਕੀਆਂ ਦੇ ਨਾਲ ਮੈਚ ਖੇਡਿਆ ਸੀ।

PunjabKesari
ਕੋਰਟ ਦੇ ਇਕ ਪਾਸੇ ਬੈਠੇ ਬੇਟੀ ਨੂੰ ਵਾਰ-ਵਾਰ ਈਸ਼ਰੇ ਕਰਦੇ ਨਜ਼ਰ ਆ ਰਹੇ ਹਨ। ਇਸ ਸਾਫ ਨਹੀਂ ਹੈ ਕਿ ਉਹ ਆਪਣੀ ਬੇਟੀ ਦੀ ਟੀਮ ਦੇ ਹੈੱਡ ਕੋਚ ਹਨ ਪਰ ਮੈਚ ਦੇ ਦੌਰਾਨ ਉਹ ਉਸ ਨੂੰ ਕੋਚਿੰਗ ਦਿੰਦੇ ਹੋਏ ਨਜ਼ਰ ਆਏ। ਇਕ ਪਾਸੇ ਜਿੱਥੇ ਗਿਗੀ ਮੈਚ ਦਾ ਪੂਰਾ ਅਨੰਦ ਲੈਂਦੀ ਦਿਖਾਈ ਦੇ ਰਹੀ, ਉੱਥੇ ਦੂਜੇ ਪਾਸੇ ਕੁਰਸੀ 'ਤੇ ਬੈਠੇ ਕੋਬੇ ਬੇਟੀ ਦਾ ਹੌਸਲਾ ਵਧਾ ਰਹੇ ਸਨ।

PunjabKesari
ਗਿਗੀ ਦੀ ਮੌਤ ਦੀ ਖਬਰ ਜਦੋ ਮਾਂਬਾ ਸਪੋਰਟਸ ਅਕਾਦਮੀ 'ਚ ਪਹੁੰਚੀ ਤਾਂ ਉੱਥੇ ਸੋਗ ਦੀ ਲਹਿਰ ਸ਼ਾਹ ਗਈ। ਸਾਰਿਆਂ ਨੇ ਗਿਗੀ ਤੇ ਕੋਬੇ ਬ੍ਰਾਇੰਟ ਨੂੰ ਸ਼ਰਧਾਂਜਲੀ ਦਿੱਤੀ।


author

Gurdeep Singh

Content Editor

Related News