ਭਾਰਤੀ ਟੀਮ ''ਚ ਸ਼ਾਮਲ ਹੋਏ ਫਿਜ਼ੀਓ ਕਮਲੇਸ਼ ਜੈਨ

Tuesday, Jun 07, 2022 - 04:32 PM (IST)

ਭਾਰਤੀ ਟੀਮ ''ਚ ਸ਼ਾਮਲ ਹੋਏ ਫਿਜ਼ੀਓ ਕਮਲੇਸ਼ ਜੈਨ

ਨਵੀਂ ਦਿੱਲੀ- ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਬਕਾ ਫਿਜ਼ੀਓ ਕਮਲੇਸ਼ ਜੈਨ ਸੋਮਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਪੋਰਟਰ ਸਟਾਫ 'ਚ ਸ਼ਾਮਲ ਹੋਏ। ਕਰੀਬ 10 ਸਾਲ ਤਕ ਨਾਈਟ ਰਾਈਡਰਜ਼ ਦੇ ਨਾਲ ਰਹਿ ਚੁੱਕੇ ਜੈਨ ਨੂੰ ਹਾਲ ਹੀ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਨਿਤਿਨ ਪਟੇਲ ਦੀ ਜਗ੍ਹਾ ਨਿਯੁਕਤ ਕੀਤਾ ਸੀ।

ਪਟੇਲ ਬੈਂਗਲੁਰੂ ਦੀ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) 'ਚ ਸ਼ਾਮਲ ਹੋ ਗਏ ਹਨ। ਕ੍ਰਿਕਬਜ਼ ਦੇ ਮੁਤਾਬਕ, 'ਬੀ. ਸੀ. ਸੀ. ਆਈ. ਸੂਤਰਾਂ ਨੇ ਜੈਨ ਦੀ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ ਹੈ। ਚੇਨਈ ਤੋਂ ਆਉਣ ਵਾਲੇ ਫਿਜ਼ੀਓ ਸੋਮਵਾਰ ਨੂੰ ਨਵੀਂ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ 'ਚ ਦੇਖੇ ਗਏ ਸਨ, ਜਿੱਥੇ ਭਾਰਤੀ ਟੀਮ ਨੇ ਕਰੀਬ ਤਿੰਨ ਘੰਟੇ ਤਕ ਨੌ ਜੂਨ ਨੂੰ ਦੱਖਣੀ ਅਫਰੀਕਾ ਦੇ ਨਾਲ ਹੋਣ ਵਾਲੇ ਮੈਚ ਲਈ ਅਭਿਆਸ ਕੀਤਾ।


author

Tarsem Singh

Content Editor

Related News