ਚੈਂਪੀਅਨਜ਼ ਟਰਾਫੀ ਦੇ ਸਥਾਨਾਂ ਦੇ ਨਿਰੀਖਣ ਲਈ 8 ਫਰਵਰੀ ਤੋਂ ਤਿਕੋਣੀ ਲੜੀ ਕਰਵਾਏਗਾ ਪੀ. ਸੀ. ਬੀ.
Sunday, Jan 26, 2025 - 10:51 AM (IST)
ਕਰਾਚੀ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਆਗਾਮੀ ਚੈਂਪੀਅਨਜ਼ ਟਰਾਫੀ ਲਈ ਕਰਾਚੀ ਤੇ ਲਾਹੌਰ ਵਿਚ ਆਪਣੇ ਨਵ-ਨਿਰਮਾਣ ਸਟੇਡੀਅਮਾਂ ਦਾ ਨਿਰੀਖਣ ਕਰਨ ਲਈ 8 ਫਰਵਰੀ ਤੋਂ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਨਾਲ ਤਿਕੋਣੀ ਵਨ ਡੇ ਲੜੀ ਆਯੋਜਿਤ ਕਰੇਗਾ। ਪੀ. ਸੀ. ਬੀ. ਨੇ ਸ਼ਨੀਵਾਰ ਨੂੰ ਤਿਕੋਣੀ ਲੜੀ ਦਾ ਅਧਿਕਾਰਤ ਪ੍ਰੋਗਰਾਮ ਜਾਰੀ ਕੀਤਾ, ਜਿਸ ਦਾ ਫਾਈਨਲ 14 ਫਰਵਰੀ ਨੂੰ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿਚ ਹੋਵੇਗਾ। ਚੈਂਪੀਅਨਜ਼ ਟਰਾਫੀ 19 ਫਰਵਰੀ ਤੋਂ 9 ਮਾਰਚ ਤੱਕ ਆਯੋਜਿਤ ਕੀਤੀ ਜਾਵੇਗੀ। ਪਾਕਿਸਤਾਨ ਦਾ ਸਾਹਮਣਾ ਚੈਂਪੀਅਨਜ਼ ਟਰਾਫੀ ਦੇ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਨਾਲ ਹੋਵੇਗਾ।