ਪਵਿੱਤਰਾ ਪਾਕਿਸਤਾਨੀ ਮੁੱਕੇਬਾਜ਼ ਨੂੰ ਹਰਾ ਕੇ ਕੁਆਰਟਰ ਫਾਈਨਲ ''ਚ
Saturday, Aug 25, 2018 - 04:18 PM (IST)

ਜਕਾਰਤਾ— ਭਾਰਤ ਦੀ ਪਵਿੱਤਰਾ ਨੇ ਪਾਕਿਸਤਾਨੀ ਖਿਡਾਰਨ ਰੁਖਸਾਨਾ ਪਰਵੀਨ 'ਤੇ ਆਪਣੇ ਮੁੱਕੇ ਵਰ੍ਹਾਉਂਦੇ ਹੋਏ ਸ਼ਨੀਵਾਰ ਨੂੰ ਏਸ਼ੀਆਈ ਖੇਡਾਂ 2018 'ਚ ਮਹਿਲਾ ਮੁੱਕੇਬਾਜ਼ ਦੇ 60 ਕ੍ਰਿ. ਗ੍ਰਾ. ਲਾਈਟਵੇਟ ਵਰਗ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕਰ ਲਈ।
ਭਾਰਤੀ ਮੁੱਕੇਬਾਜ਼ ਪਵਿੱਤਰਾ ਨੇ ਰਾਊਂਡ-16 ਦੀ ਬਾਊਟ 'ਚ 10-8, 10-8, 10-8 ਨਾਲ ਤਿੰਨਾਂ ਜੱਜਾਂ ਦੀ ਸਰਬਸੰਮਤੀ ਨਾਲ ਜਿੱਤ ਦਰਜ ਕੀਤੀ ਅਤੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਉਹ ਆਪਣੀ ਅਗਲੀ ਬਾਊਟ 'ਚ ਮੰਗਲਵਾਰ ਨੂੰ ਇੰਡੋਨੇਸ਼ੀਆ ਦੀ ਹੁਸਵਾਤੁਨ ਹਸਨਾਹ ਦੇ ਖਿਲਾਫ ਉਤਰੇਗੀ।