ਨਿਊਜ਼ੀਲੈਂਡ ਖ਼ਿਲਾਫ਼ WTC ਫ਼ਾਈਨਲ ਲਈ ਚੁਣੀ ਗਈ ਇਕ ਮਜ਼ਬੂਤ ਟੀਮ : ਪਾਰਥਿਵ ਪਟੇਲ

05/11/2021 8:32:01 PM

ਸਪੋਰਟਸ ਡੈਸਕ— ਸਾਬਕਾ ਭਾਰਤੀ ਵਿਕਟਕੀਪਰ ਬੱਲੇਬਾਜ਼ ਪਾਰਥਿਵ ਪਟੇਲ ਨੇ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਫ਼ਾਈਨਲ ਲਈ ਚੁਣੀ ਗਈ ਭਾਰਤੀ ਟੀਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਅਸਲ ’ਚ ਮਜ਼ਬੂਤ ਟੀਮ ਹੈ ਤੇ ਭਾਰਤ ਤੇ ਨਿਊਜ਼ੀਲੈਂਡ ਦੀ ਟੀਮ ਦੀ ਤੁਲਨਾ ’ਚ ਸਾਰੇ ਪੱਖਾਂ ਨੂੰ ਧਿਆਨ ’ਚ ਰਖਿਆ ਗਿਆ ਹੈ। 
ਇਹ ਵੀ ਪੜ੍ਹੋ : ਇੰਗਲੈਂਡ ਦੌਰੇ ਲਈ ਭੁਵਨੇਸ਼ਵਰ ਦੇ ਨਾ ਚੁਣੇ ਜਾਣ ’ਤੇ ਸਾਬਕਾ ਕ੍ਰਿਕਟਰ ਨੇ ਕਿਹਾ- ਮੈਂ ਹੈਰਾਨ ਨਹੀਂ ਹਾਂ

ਪਾਰਥਿਵ ਨੇ ਸਟਾਰ ਸਪੋਰਟਸ ਦੇ ਪ੍ਰੋਗਰਾਮ ਕ੍ਰਿਕਟ ਕੁਨੈਕਟਿਡ ’ਚ ਟੀਮ ਦੇ ਬਾਰੇ ਗੱਲ ਕਰਦੇ ਹੋਏ ਕਿਹਾ, ‘‘ਤੁਸੀਂ ਤੇਜ਼ ਗੇਂਦਬਾਜ਼ਾਂ ਦੀ ਗੱਲ ਕਰੋ ਤਾਂ ਸਾਨੂੰ ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ ਤੇ ਮੁਹੰਮਦ ਸ਼ੰਮੀ ਮਿਲੇ ਹਨ ਤੇ ਜੇਕਰ ਇਸ ’ਚੋਂ ਕੋਈ ਦੋ ਫ਼ਿੱਟ ਨਹੀਂ ਹਨ ਤਾਂ ਮੁਹੰਮਦ ਸਿਰਾਜ ਤੇ ਉਮੇਸ਼ ਯਾਦਵ ਦੇ ਵੀ ਬਦਲ ਉਪਲਬਧ ਹਨ। ਟੀਮ ’ਚ ਕਾਫ਼ੀ ਗਹਿਰਾਈ (ਡੁੰਘਾਈ) ਹੈ। 
ਇਹ ਵੀ ਪੜ੍ਹੋ : ਵੱਡਾ ਖ਼ੁਲਾਸਾ : ਸੁਸ਼ੀਲ ਕੁਮਾਰ ਦੇ ਹੱਥਾਂ ’ਚ ਛੱਤਰਸਾਲ ਸਟੇਡੀਅਮ ਦਾ ਕੰਟਰੋਲ, ਕੀਤਾ ਜਾਂਦਾ ਹੈ ਤੰਗ-ਪਰੇਸ਼ਾਨ

PunjabKesariਜੇਕਰ ਅਸੀਂ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਸਾਡੇ ਕੋਲ ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਅਜਿੰਕਯ ਰਹਾਨੇ, ਚੇਤੇਸ਼ਵਰ ਪੁਜਾਰਾ ਤੇ ਰਿਸ਼ਭ ਪੰਤ ਜਿਹੇ ਬੱਲੇਬਾਜ਼ਾਂ ਦਾ ਢੁੱਕਵਾਂ ਦਲ ਹੈ ਜੋ ਇੰਗਲੈਂਡ ’ਚ ਚੰਗੀ ਬੱਲੇਬਾਜ਼ੀ ਕਰ ਸਕਦੇ ਹਨ।’’ ਸਾਬਕਾ ਵਿਕਟਕੀਪਰ ਬੱਲੇਬਾਜ਼ ਨੇ ਕਿਹਾ, ‘‘ਇਨ੍ਹਾਂ ਸਾਰੇ ਬੱਲੇਬਾਜ਼ਾਂ ਨੇ ਦੌੜਾਂ ਬਣਾਈਆਂ ਹਨ ਤੇ ਟੀਮ ਕੋਲ ਲੋਕੇਸ਼ ਰਾਹੁਲ ਦੇ ਤੌਰ ’ਤੇ ਇਕ ਵਾਧੂ ਬੱਲੇਬਾਜ਼ ਵੀ ਹੈ। ਅਕਸ਼ਰ ਪਟੇਲ ਵੀ ਟੀਮ ’ਚ ਮੌਜੂਦ ਹਨ, ਜੋ ਸ਼ਾਇਦ ਇੰਗਲੈਂਡ ਖ਼ਿਲਾਫ਼ ਕਾਫ਼ੀ ਮੈਚਾਂ ’ਚ ਮੈਨ ਆਫ਼ ਦਿ ਮੈਚ ਰਹੇ। ਉਹ ਰਵਿੰਦਰ ਜਡੇਜਾ ਦੀ ਜਗ੍ਹਾ ਟੀਮ ’ਚ ਆਏ ਸਨ ਤੇ ਕਦੀ ਵੀ ਟੀਮ ’ਚ ਜਡੇਜਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਤੇ ਹੁਣ ਰਵਿੰਦਰ ਜਡੇਜਾ ਤੇ ਰਵੀਚੰਦਰਨ ਅਸ਼ਵਿਨ ਦੀ ਵੀ ਵਾਪਸੀ ਹੋਵੇਗੀ, ਇਸ ਲਈ ਮੈਨੂੰ ਲਗਦਾ ਹੈ ਕਿ ਇਹ ਟੀਮ ਅਸਲ ’ਚ ਬਹੁਤ ਮਜ਼ਬੂਤ ਹੈ।’’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News