Paris Olympics : ਭਾਰਤੀ ਤੀਰਅੰਦਾਜ਼ੀ ਮਿਕਸਡ ਟੀਮ ਕੁਆਰਟਰ ਫਾਈਨਲ ''ਚ ਪਹੁੰਚੀ
Friday, Aug 02, 2024 - 02:43 PM (IST)

ਪੈਰਿਸ—ਅੰਕਿਤਾ ਭਕਤ ਅਤੇ ਧੀਰਜ ਬੋਮਦੇਵਰਾ ਦੀ ਭਾਰਤੀ ਤੀਰਅੰਦਾਜ਼ੀ ਮਿਕਸਡ ਟੀਮ ਨੇ ਸ਼ੁੱਕਰਵਾਰ ਨੂੰ ਪੈਰਿਸ ਓਲੰਪਿਕ ਦੇ ਰਾਊਂਡ ਆਫ 16 ਦੇ ਮੈਚ 'ਚ ਇੰਡੋਨੇਸ਼ੀਆਈ ਜੋੜੀ ਡਾਇਨਾਂਦਾ ਚੋਇਰੁਨਿਸਾ ਅਤੇ ਆਰਿਫ ਪੰਗੇਸਟੂ ਨੂੰ 5-1 ਨਾਲ ਹਰਾ ਕੇ ਅਗਲੇ ਦੌਰ 'ਚ ਜਗ੍ਹਾ ਬਣਾ ਲਈ ਹੈ।
ਅੱਜ ਦੇ ਮੁਕਾਬਲੇ ਵਿੱਚ ਭਕਤ-ਬੋਮਦੇਵਰਾ ਦੀ ਜੋੜੀ ਨੇ ਪਹਿਲਾ ਅਤੇ ਤੀਜਾ ਸੈੱਟ ਕ੍ਰਮਵਾਰ 37-36 ਅਤੇ 38-37 ਦੇ ਸਕੋਰ ਨਾਲ ਜਿੱਤਿਆ। ਦੂਜਾ ਸੈੱਟ 38-38 ਨਾਲ ਬਰਾਬਰ ਰਿਹਾ। ਭਾਰਤੀ ਜੋੜੀ ਨੇ ਪ੍ਰੀ-ਕੁਆਰਟਰ ਫਾਈਨਲ ਜਿੱਤ ਦੌਰਾਨ ਪੰਜ ਵਾਰ 10 ਨਿਸ਼ਾਨੇ ਲਾਏ। ਕੁਆਰਟਰ ਫਾਈਨਲ ਵਿੱਚ ਭਾਰਤੀ ਜੋੜੀ ਦਾ ਸਾਹਮਣਾ ਸਪੇਨ ਨਾਲ ਹੋਵੇਗਾ।