ਓਲੰਪਿਕ ''ਚੋਂ ਭਾਰਤ ਦੇ ਨਾਂ 6 ਤਮਗੇ, ਮਨੂ ਭਾਕਰ ਬਣੀ ਸਟਾਰ, ਹਾਕੀ ਟੀਮ ਨੇ ਵੀ ਵਧਾਇਆ ਮਾਣ

Monday, Aug 12, 2024 - 02:38 PM (IST)

ਪੈਰਿਸ ਓਲੰਪਿਕ 2024 'ਚ 117 ਭਾਰਤੀ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ 6 ਤਮਗੇ ਲਿਆਉਣ 'ਚ ਸਫ਼ਲ ਰਹੇ। ਐਤਵਾਰ ਨੂੰ ਜਦੋਂ ਪੈਰਿਸ 2024 ਦਾ ਸਮਾਪਤੀ ਸਮਾਰੋਹ ਹੋਇਆ ਤਾਂ ਭਾਰਤ ਨੇ ਇਸ 'ਚ 1 ਚਾਂਦੀ ਤੇ 5 ਕਾਂਸੀ ਸਮੇਤ ਕੁਲ 6 ਤਮਗੇ ਆਪਣੇ ਨਾਂ ਕਰ ਲਏ ਸਨ। ਮਨੂ ਭਾਕਰ ਨੇ ਇਨ੍ਹਾਂ ਖੇਡਾਂ 'ਚ ਭਾਰਤ ਲਈ ਪਹਿਲਾ ਤਮਗਾ ਜਿੱਤਿਆ। ਉਸ ਨੇ ਕਾਂਸੀ ਤਮਗਾ ਜਿੱਤਿਆ ਤੇ ਇਸ ਦੇ ਨਾਲ ਹੀ ਓਲੰਪਿਕ ਸ਼ੂਟਿੰਗ 'ਚ ਤਮਗਾ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬਣੀ। ਇਸ ਤੋਂ ਬਾਅਦ ਉਸ ਨੇ ਸਰਬਜੋਤ ਸਿੰਘ ਦੇ ਨਾਲ ਮਿਕਸਡ ਟੀਮ 10 ਮੀਟਰ ਏਅਰ ਪਿਸਟਲ ਦਾ ਕਾਂਸੀ ਤਮਗਾ ਜਿੱਤ ਕੇ ਇਕ ਹੀ ਓਲੰਪਿਕ ਸੈਸ਼ਨ 'ਚ 2 ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਕੇ ਇਤਿਹਾਸ ਰਚ ਦਿੱਤਾ।

ਸਵਪਨਿਲ ਕੁਸਾਲੇ
ਸਵਪਨਿਲ ਕੁਸਾਲੇ ਨੇ ਨਿਸ਼ਾਨੇਬਾਜ਼ੀ ਵਿਚ ਤੀਜਾ ਤਮਗਾ ਜਿੱਤਿਆ, ਜਿਹੜਾ ਕਿਸੇ ਸਿੰਗਲਜ਼ ਓਲੰਪਿਕ 'ਚ ਇਸ ਖੇਡ 'ਚ ਭਾਰਤ ਦਾ ਸਭ ਤੋਂ ਵੱਡਾ ਤਮਗਾ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਪੈਰਿਸ 'ਚ ਕਾਂਸੀ ਤਮਗਾ ਹਾਸਲ ਕਰਕੇ ਆਪਣੀ ਟੋਕੀਓ ਓਲੰਪਿਕ 2020 ਦੀ ਸਫ਼ਲਤਾ ਨੂੰ ਦੁਹਰਾਇਆ। 

ਨੀਰਜ ਚੋਪੜਾ 
ਨੀਰਜ ਚੋਪੜਾ ਨੇ ਆਪਣੀ ਓਲੰਪਿਕ ਵਿਰਾਸਤ ਨੂੰ ਹੋਰ ਅੱਗੇ ਵਧਾਇਆ, ਜੈਵਲਿਨ ਥ੍ਰੋਅ 'ਚ ਚਾਂਦੀ ਤਮਗਾ ਜਿੱਤਿਆ ਤੇ ਭਾਰਤ ਦਾ ਸਭ ਤੋਂ ਸਫ਼ਲ ਵਿਅਕਤੀਗਤ ਓਲੰਪੀਅਨ ਬਣ ਗਿਆ।

ਅਮਨ ਸਹਿਰਾਵਤ 
ਅਮਨ ਸਹਿਰਾਵਤ ਕੁਸ਼ਤੀ 'ਚ ਕਾਂਸੀ ਤਮਗੇ ਨਾਲ ਭਾਰਤ ਦਾ ਸਭ ਤੋਂ ਘੱਟ ਉਮਰ ਦਾ ਓਲੰਪਿਕ ਤਮਗਾ ਜੇਤੂ ਬਣਿਆ।

ਭਾਰਤ ਨੇ ਲਿਆ 16 ਖੇਡਾਂ ’ਚ ਹਿੱਸਾ
ਇਨ੍ਹਾਂ ਉਪਲੱਬਧੀਆਂ ਦੇ ਬਾਵਜੂਦ ਭਾਰਤ ਨੂੰ ਪੈਰਿਸ 2024 'ਚ ਕਾਫੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਦੇਸ਼ 6 ਸੰਭਾਵਿਤ ਤਮਗਿਆਂ ਤੋਂ ਮਾਮੂਲੀ ਫਰਕ ਨਾਲ ਖੁੰਝ ਗਿਆ, ਜਿਨ੍ਹਾਂ 'ਚ ਲਕਸ਼ੈ ਸੇਨ, ਮੀਰਾਬਾਈ ਚਾਨੂ ਤੇ ਮਨੂ ਭਾਕਰ ਸਮੇਤ ਕਈ ਐਥਲੀਟ ਆਪਣੀਆਂ ਪ੍ਰਤੀਯੋਗਿਤਾਵਾਂ 'ਚ ਚੌਥੇ ਸਥਾਨ ’ਤੇ ਰਹੇ, ਜਿਹੜੇ ਕਾਂਸੀ ਤਮਗਾ ਹਾਸਲ ਕਰਨ ਦੇ ਨੇੜੇ ਸਨ। ਇਤਿਹਾਸਕ ਫਾਈਨਲ ਤੋਂ ਠੀਕ ਪਹਿਲਾਂ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦੇਣ ਨੇ ਵੀ ਦੇਸ਼ਵਾਸੀਆਂ ਨੂੰ ਪ੍ਰੇਸ਼ਾਨ ਕੀਤਾ।

ਭਾਰਤੀ ਐਥਲੀਟਾਂ ਨੇ ਤੀਰਅੰਦਾਜ਼ੀ, ਐਥਲੈਟਿਕਸ, ਬੈਡਮਿੰਟਨ, ਮੁੱਕੇਬਾਜ਼ੀ ਘੋੜਸਵਾਰੀ, ਗੋਲਫ, ਹਾਕੀ, ਜੂਡੋ, ਰੋਇੰਗ, ਕਿਸ਼ਤੀ ਚਲਾਉਣਾ, ਸ਼ੂਟਿੰਗ, ਤੈਰਾਕੀ, ਟੇਬਲ ਟੈਨਿਸ ਤੇ ਟੈਨਿਸ ਸਮੇਤ 16 ਖੇਡਾਂ 'ਚ 69 ਤਮਗਾ ਪ੍ਰਤੀਯੋਗਿਤਾਵਾਂ 'ਚ ਹਿੱਸਾ ਲਿਆ।

ਇਹ ਖ਼ਬਰ ਵੀ ਪੜ੍ਹੋ - ਪ੍ਰਾਈਮ ਵੀਡੀਓ ਨੇ ਕੀਤਾ ‘ਫਾਲੋ ਕਰ ਲੋ ਯਾਰ’ ਦੇ ਲਾਂਚ ਦਾ ਐਲਾਨ

ਭਾਰਤੀ ਦਲ 'ਚ ਵਾਪਸੀ ਕਰਨ ਵਾਲੇ ਓਲੰਪਿਕ ਤਮਗਾ ਜੇਤੂਆਂ 'ਚ ਨੀਰਜ ਚੋਪੜਾ, ਬੈਡਮਿੰਟਨ ਸਟਾਰ ਪੀ. ਵੀ. ਸਿੰਧੂ, ਵੇਟਲਿਫਟਰ ਮੀਰਾਬਾਈ ਚਾਨੂ, ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਤੇ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦੇ ਚੋਣਵੇਂ ਮੈਂਬਰ ਸ਼ਾਮਲ ਸਨ।

71ਵੇਂ ਨੰਬਰ ’ਤੇ ਰਿਹਾ ਭਾਰਤ
ਭਾਰਤ ਨੇ ਟੋਕੀਓ 'ਚ 1 ਸੋਨ, 2 ਚਾਂਦੀ ਤੇ 4 ਕਾਂਸੀ ਤਮਗੇ ਜਿੱਤੇ ਸਨ। ਤਦ ਭਾਰਤੀ ਦਲ ਤਮਗਾ ਸੂਚੀ 'ਚ 48ਵੇਂ ਨੰਬਰ ’ਤੇ ਰਿਹਾ ਸੀ। ਇਸ ਵਾਰ ਭਾਰਤੀ ਟੀਮ 71ਵੇਂ ਨੰਬਰ ’ਤੇ ਖਿਸਕ ਗਈ ਹੈ।

7ਵੇਂ ਤਮਗਾ ਦਾ ਇੰਤਜ਼ਾਰ
ਪੈਰਿਸ ਓਲੰਪਿਕ ਖੇਡਾਂ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ ਦੀ ਤਮਗਾ ਸੂਚੀ ਵਧਣ ਦੀ ਉਮੀਦ ਹੈ। ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੀ ਅਪੀਲ ’ਤੇ ਕੈਸ ਨੇ ਸੁਣਵਾਈ ਪੂਰੀ ਕਰ ਲਈ ਹੈ। ਜੇਕਰ ਵਿਨੇਸ਼ ਇਹ ਅਪੀਲ ਜਿੱਤਦੀ ਹੈ ਤਾਂ ਉਹ ਚਾਂਦੀ ਤਮਗਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਪਹਿਲਵਾਨ ਬਣ ਜਾਵੇਗੀ। ਨਾਲ ਹੀ ਭਾਰਤ ਦੇ ਤਮਗਿਆਂ ਦੀ ਗਿਣਤੀ 7 ਤਕ ਪਹੁੰਚ ਜਾਵੇਗੀ।

ਓਵਰਆਲ 41 ਤਮਗੇ ਜਿੱਤ ਚੁੱਕੈ ਹੁਣ ਤਕ ਭਾਰਤ
ਅੱਜ ਤਕ ਭਾਰਤ ਨੇ 41 ਓਲੰਪਿਕ ਤਮਗੇ ਜਿੱਤੇ ਹਨ। ਦੇਸ਼ ਦੀ ਓਲੰਪਿਕ ਯਾਤਰਾ ਪੈਰਿਸ 1900 'ਚ ਨਾਰਮਨ ਪ੍ਰਿਚਾਰਡ ਦੇ 2 ਚਾਂਦੀ ਤਮਗਿਆਂ ਨਾਲ ਸ਼ੁਰੂ ਹੋਈ ਸੀ। ਕੇ. ਡੀ. ਜਾਧਵ ਨੇ ਹੇਲਸਿੰਕੀ 1952 'ਚ ਕੁਸ਼ਤੀ 'ਚ ਕਾਂਸੀ ਤਮਗੇ ਨਾਲ ਇਕ ਆਜ਼ਾਦ ਰਾਸ਼ਟਰ ਤੋਂ ਭਾਰਤ ਦਾ ਪਹਿਲਾ ਵਿਅਕਤੀਗਤ ਤਮਗਾ ਹਾਸਲ ਕੀਤਾ ਸੀ। ਕਰਣਮ ਮੱਲੇਸ਼ਵਰੀ ਆਪਣੀ ਵੇਟਲਿਫਟਿੰਗ ਕਾਂਸੀ (ਸਿਡਨੀ 2000) ਨਾਲ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਸੀ। ਅਭਿਨਵ ਬਿੰਦ੍ਰਾ ਬੀਜਿੰਗ 2008 'ਚ ਆਪਣੀ ਸ਼ੂਟਿੰਗ ਜਿੱਤ ਨਾਲ ਵਿਅਕਤੀਗਤ ਓਲੰਪਿਕ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਸੀ, ਜਿਹੜੀ ਇਕ ਉਪਲੱਬਧੀ ਹੈ ਤੇ ਇਹ ਟੋਕੀਓ 2020 'ਚ ਨੀਰਜ ਚੋਪੜਾ ਦੇ ਜੈਵਿਲਨ ਥ੍ਰੋਅ ਦੇ ਸੋਨ ਤਮਗੇ ਤਕ ਬੇਜੋੜ ਰਹੀ।

ਇਹ ਖ਼ਬਰ ਵੀ ਪੜ੍ਹੋ -Sidharth Malhotra ਨਾਲ ਕੋਜੀ ਵੀਡੀਓ ਵਾਇਰਲ ਹੋਣ 'ਤੇ ਮਾਡਲ ਨੇ ਕਿਆਰਾ ਤੋਂ ਮੰਗੀ ਮੁਆਫ਼ੀ

ਹਾਕੀ ਚੋਟੀ ’ਤੇ
8 ਸੋਨ ਸਮੇਤ ਕੁਲ 13 ਤਮਗਿਆਂ ਨਾਲ ਪੁਰਸ਼ ਹਾਕੀ ਭਾਰਤ ਲਈ ਸਭ ਤੋਂ ਸਫ਼ਲ ਖੇਡ ਰਹੀ ਹੈ। ਇਸ ਤੋਂ ਬਾਅਦ 8 ਤਮਗਿਆਂ ਨਾਲ ਕੁਸ਼ਤੀ ਹੈ।

ਜਦੋਂ ਸਮਾਪਤੀ ਸਮਰਾਹੋ ਤੋਂ ਕੁਝ ਘੰਟੇ ਪਹਿਲਾਂ ਆਈਫਿਲ ਟਾਵਰ ’ਤੇ ਚੜ੍ਹ ਗਿਆ ਇਕ ਵਿਅਕਤੀ
ਇਕ ਵਿਅਕਤੀ ਨੂੰ ਐਤਵਾਰ ਨੂੰ ਇੱਥੇ ਓਲੰਪਿਕ ਸਮਾਪਤੀ ਸਮਾਰੋਹ ਤੋਂ ਕੁਝ ਘੰਟੇ ਪਹਿਲਾਂ ਪੈਰਿਸ ਦੇ ਇਤਿਹਾਸਕ ਆਈਫਿਲ ਟਾਵਰ ’ਤੇ ਚੜ੍ਹਦੇ ਹੋਏ ਦੇਖਿਆ ਗਿਆ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਆਈਫਿਲ ਟਾਵਰ ਨੂੰ ਖਾਲੀ ਕਰਵਾ ਦਿੱਤਾ। ਇਕ ਵਿਅਕਤੀ ਨੂੰ ਬਿਨਾਂ ਸ਼ਰਟ ਪਹਿਨੇ ਦੁਪਹਿਰ 'ਚ 330 ਮੀਟਰ (1083 ਫੁੱਟ) ਉੱਚੇ ਟਾਵਰ ’ਤੇ ਚੜ੍ਹਦੇ ਦੇਖਿਆ ਗਿਆ। ਇਹ ਸਪੱਸ਼ਟ ਨਹੀਂ ਹੈ ਕਿ ਉਸ ਨੇ ਆਪਣੀ ਚੜ੍ਹਾਈ ਕਿੱਥੋਂ ਸ਼ੁਰੂ ਕੀਤੀ ਪਰ ਉਸ ਨੂੰ ਟਾਵਰ ਦੇ ਦੂਜੇ ਹਿੱਸੇ 'ਚ ਲੱਗੇ ‘ਓਲੰਪਿਕ ਰਿੰਗ’ ਤੋਂ ਠੀਕ ਉੱਪਰ ਦੇਖਿਆ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


sunita

Content Editor

Related News